ਕਾਂਗਰਸ ਲੀਡਰ ਰਣਦੀਪ ਸਿੰਘ ਸੁਰਜੇਵਾਲਾ ਨੇ ਕੈਥਲ ਦੇ ਫਰਾਲ ਪਿੰਡ ‘ਚ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਲੈ ਕੇ ਵਿਵਾਦਿਤ ਬਿਆਨ ਮਗਰੋਂ ਬਵਾਲ ਮਚ ਗਿਆ ਹੈ। ਜਿਥੇ ਬੀਜੇਪੀ ਨੇਤਾਵਾਂ ਵੱਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ, ਉਥੇ ਹੀ ਹਰਿਆਣਾ ਮਹਿਲਾ ਕਮਿਸ਼ਨ ਨੇ ਕਾਂਗਰਸੀ ਆਗੂ ਨੂੰ ਨੋਟਿਸ ਜਾਰੀ ਕਰਕੇ 9 ਅਪ੍ਰੈਲ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਪੰਜਾਬ ਭਾਜਪਾ ਦੀ ਸੀਨੀਅਰ ਆਗੂ ਜੈ ਇੰਦਰ ਕੌਰ ਨੇ ਵਿਵਾਦਿਤ ਟਿੱਪਣੀ ਦੀ ਨਿੰਦਾ ਕਰਦਿਆਂ ਕਿਹਾ ਕਿ “ਇਹ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਇਸਦੇ ਨੇਤਾਵਾਂ ਦੀ ਪਿਛੜੀ ਸੋਚ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ।”
ਦੂਜੇ ਪਾਸੇ ਕਮਿਸ਼ਨ ਨੇ ਸੁਰਜੇਵਾਲਾ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਵਾਇਰਲ ਵੀਡੀਓ ਦਾ ਨੋਟਿਸ ਲਿਆ ਹੈ ਜਿਸ ਵਿੱਚ ਉਹ ਟਿੱਪਣੀ ਕਰਦੇ ਹੋਏ ਨਜ਼ਰ ਆਏ ਸਨ। ਵੀਡੀਓ ਵਿੱਚ ਸੁਰਜੇਵਾਲਾ ਕਹਿੰਦੇ ਹਨ, “ਸਾਨੂੰ ਲੋਕ ਵਿਧਾਇਕ, ਐੱਮ.ਪੀ. ਕਿਉਂ ਬਣਾਉਂਦੇ ਹਨ, ਅਸੀਂ ਹੇਮਾ ਮਾਲਨੀਤਾਂ ਹੈ ਨਹੀਂ ਕਿ ਚੱਟਣ ਲਈ ਬਣਾਉਂਦੇ ਹਨ।”, ਹਾਲਾਂਕਿ ਬਾਅਦ ਵਿੱਚ ਸੁਰਜੇਵਾਲਾ ਨੇ ਮਾਮਲੇ ਵਿਚ ਸਪੱਸ਼ਟੀਕਰਨ ਦਿੰਦਿਆਂ ਭਾਜਪਾ ‘ਤੇ ਦੋਸ਼ ਲਾਇਆ।
ਸੁਰਜੇਵਾਲਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ”ਬੀਜੇਪੀ ਦੇ ਆਈਟੀ ਸੈੱਲ ਦੀ ਤੱਥਾਂ ਨੂੰ ਤੋੜ-ਮਰੋੜ ਕੇ ਝੂਠ ਫੈਲਾਉਣ ਦੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹੇਮਾ ਮਾਲਿਨੀ ਦੀ ਬੇਇਜ਼ਤੀ ਕਰਨ ਜਾਂ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। X ‘ਤੇ ਸ਼ੇਅਰ ਕੀਤੀ ਇਕ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਮੈਂ ਕਿਹਾ ਸੀ ਕਿ ਅਸੀਂ ਹੇਮਾ ਮਾਲਿਨੀ ਦੀ ਵੀ ਬਹੁਤ ਇੱਜ਼ਤ ਕਰਦੇ ਹਾਂ ਕਿਉਂਕਿ ਉਹ ਧਰਮਿੰਦਰ ਜੀ ਨਾਲ ਵਿਆਹੀ ਹੋਈ ਹੈ ਤੇ ਸਾਡੀ ਨੂੰਹ ਹੈ।”
ਇਹ ਵੀ ਪੜ੍ਹੋ : ਮੋਗਾ ਪੁਲਿਸ ਨੇ ਫੜਿਆ ਲੁਟੇਰਾ ਗਿਰੋਹ, ਦਿਨੇ ਰੇਕੀ ਕਰ ਰਾਤ ਨੂੰ ਲਾਂਸਰ ਗੱਡੀ ‘ਚ ਕਰਦੇ ਸਨ ਵਾ.ਰਦਾ.ਤਾਂ
ਰਣਦੀਪ ਸੁਰਜੇਵਾਲਾ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ ਨੇ ਹੇਮਾ ਮਾਲਿਨੀ ‘ਤੇ ਘਿਣਾਉਣੀ ਟਿੱਪਣੀ ਕੀਤੀ ਹੈ। ਉਨ੍ਹਾਂ ਦੀ ਇਹ ਟਿੱਪਣੀ ਸਿਰਫ ਹੇਮਾ ਮਾਲਿਨੀ ਲਈ ਹੀ ਨਹੀਂ, ਸਗੋਂ ਆਮ ਔਰਤਾਂ ਲਈ ਵੀ ਅਪਮਾਨਜਨਕ ਹੈ।
ਵੀਡੀਓ ਲਈ ਕਲਿੱਕ ਕਰੋ -: