ਲੋਕ ਸਭਾ ਚੋਣਾਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੁਪਹਿਰ ਮਹਾਰਾਸ਼ਟਰ ਦੇ ਯਵਤਮਾਲ ਵਿਚ ਇਕ ਚੋਣ ਰੈਲੀ ਦੌਰਾਨ ਬੇਹੋਸ਼ ਹੋ ਗਏ। ਗਡਕਰੀ ਨੇ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਚੋਣ ਲੜੀ ਸੀ। ਉਹ ਇਥੇ ਰਾਜਸ਼੍ਰੀ ਪਾਟਿਲ ਲਈ ਪ੍ਰਚਾਰ ਕਰ ਰਹੇ ਸਨ। ਪਾਟਿਲ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਧੜੇ ਨਾਲ ਹਨ।
ਹਿੰਗੋਲੀ ਲੋਕਸਭਾ ਦੇ ਮਹਾਗਠਜੋੜ ਦੇ ਅਧਿਕਾਰਕ ਉਮੀਦਵਾਰ ਰਾਜਸ਼੍ਰੀ ਹੇਮੰਤ ਪਾਟਿਲ ਦੇ ਪ੍ਰਚਾਰ ਲਈ ਯਵਤਮਾਲ ਜ਼ਿਲ੍ਹੇ ਦੇ ਪੁਸਦ ਦੇ ਸ਼ਿਵਾਜੀ ਮਹਾਰਾਜ ਮੈਦਾਨ ਵਿਚ ਸੀਨੀਅਰ ਨੇਤਾ ਨਿਤਿਨ ਗਡਕਰੀ ਦੀ ਇਕ ਸਭਾ ਆਯੋਜਿਤ ਕੀਤੀ ਗਈ ਸੀ। ਬਾਕੀ ਨੇਤਾਵਾਂ ਦੇ ਭਾਸ਼ਣ ਦੇ ਬਾਅਦ ਗਡਕਰੀ ਨੇ ਬੈਠਕ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਪਰ ਯਵਤਮਾਲ ਵਿਚ ਜ਼ਿਆਦਾ ਗਰਮੀ ਹੋਣ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ। ਕੁਝ ਹੀ ਮਿੰਟਾਂ ਵਿਚ ਉਨ੍ਹਾਂ ਨੂੰ ਚੱਕਰ ਆਉਣ ਲੱਗੇ।
ਇਹ ਵੀ ਪੜ੍ਹੋ : ‘ਬਲਕੌਰ ਸਿੰਘ ਸਿਆਸਤ ‘ਚ ਕਰ ਸਕਦੇ ਹਨ ਐਂਟਰੀ, ਬਠਿੰਡਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ’ : ਸੂਤਰ
ਨਿਤਿਨ ਗਡਕਰੀ ਦੀ ਦਿਨ ਵਿਚ ਇਹ ਦੂਜੀ ਜਨਸਭਾ ਸੀ। ਉਨ੍ਹਾਂ ਦੀ ਬੈਠਕ ਬੁਲਢਾਣਾ ਜ਼ਿਲ੍ਹੇ ਦੇ ਚਿਖਲੀ ਵਿਚ ਸਵੇਰ ਦੇ ਸੈਸ਼ਨ ਵਿਚ ਹੋਈ। ਦੂਜੇ ਸੈਸ਼ਨ ਵਿਚ ਉਨ੍ਹਾਂ ਦੀ ਯਵਤਮਾਲ ਜ਼ਿਲ੍ਹੇ ਦੇ ਪੁਸਾਦ ਵਿਚ ਇਕ ਨਿਰਧਾਰਤ ਜਨਸਭਾ ਸੀ ਪਰ ਜਨਸਭਾ ਵਿਚ ਅਜਿਹਾ ਹੋਣ ਕਾਰਨ ਉਨ੍ਹਾਂ ਨੇ ਭਾਸ਼ਣ ਵਿਚ ਹੀ ਛੱਡ ਦਿੱਤਾ ਤੇ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ। ਫਿਲਹਾਲ ਖਬਰ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -: