ਗਰਮੀ ਵਿਚ ਠੰਡਕ ਪਾਉਣ ਲਈ ਜ਼ਿਆਦਾਤਰ ਲੋਕ ਠੰਡੀ ਕੋਲਡਡ੍ਰਿੰਕ ਪੀਣਾ ਪਸੰਦ ਕਰਦੇ ਹਨ ਪਰ ਇਹ ਸਾਰੇ ਡ੍ਰਿੰਕ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਹਾਲਾਂਕਿ ਇਸ ਮੌਸਮ ਵਿਚ ਨੈਚੁਰਲ ਡ੍ਰਿੰਕਸ ਪੀਣ ਦੀ ਸਲਾਹ ਹੀ ਦਿੱਤੀ ਜਾਂਦੀ ਹੈ। ਗੰਨੇ ਦਾ ਰਸ ਉਨ੍ਹਾਂ ਵਿਚੋਂ ਇਕ ਹੈ। ਇਹ ਇਕ ਨੈਚੁਰਲ ਡ੍ਰਿੰਕ ਹੈ। ਇਸ ਵਿਚ ਥੋੜ੍ਹਾ ਫੈਟ, ਫਾਈਬਰ ਤੇ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਗੰਨੇ ਦੇ ਰਸ ਵਿਚ ਸੋਡੀਅਮ, ਪੌਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਆਇਰਨ ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ। ਹਾਲਾਂਕਿ ਜੇਕਰ ਕੋਈ ਵਿਅਕਤੀ ਇਸ ਨੂੰ ਗਲਤ ਸਮੇਂ ‘ਤੇ ਪੀਂਦਾ ਹੈ ਤਾਂ ਨੁਕਾਸਨ ਹੋ ਸਕਦਾ ਹੈ।
ਗਰਮੀਆਂ ਵਿਚ ਗੰਨੇ ਦਾ ਰਸ ਪੀਣਾ ਚੰਗਾ ਮੰਨਿਆ ਜਾਂਦਾ ਹੈ। ਇਹ ਸਰੀਰ ਵਿਚ ਗਰਮੀ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ, ਮੈਂਗਨੀਜ ਦਾ ਇਕ ਚੰਗਾ ਸਰੋਤ ਹੈ। ਇਸ ਨੂੰ ਪੀਣ ਨਾਲ ਸਰੀਰ ਵਿਚ ਇਲੈਕਟ੍ਰੋਲਾਈਟਸ ਨੂੰ ਬਹਾਲ ਕਰਨ ਵਿਚ ਮਦਦ ਮਿਲਦੀ ਹੈ। ਇਸ ਵਿਚ ਖੰਡ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਤੁਰੰਤ ਐਨਰਜੀ ਮਿਲਦੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ CM ਮਾਨ ਨੇ ਖਿੱਚੀ ਤਿਆਰੀ, ਭਲਕੇ ਅੰਮ੍ਰਿਤਸਰ ਤੇ ਗੁਰਦਾਸਪੁਰ ‘ਚ ਕਰਨਗੇ ਰੋਡ ਸ਼ੋਅ
ਇਹ ਸ਼ੂਗਰ ਜਿਵੇਂ ਹਾਈ ਗੁਲੂਕੋਜ਼ ਲੈਵਲ ਲਈ ਸੁਰੱਖਿਅਤ ਨਹੀਂ ਹੈ ਕਿਉਂਕਿ ਇਹ ਤੁਹਾਡੇ ਬਲੱਡ ਸ਼ੂਗਰ ਦੇ ਲੈਵਲ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ। ਅਜਿਹੇ ਵਿਚ ਸ਼ੂਗਰ ਦੇ ਮਰੀਜਾਂ ਨੂੰ ਇਸ ਨੰ ਨਹੀਂ ਪੀਣਾ ਚਾਹੀਦਾ। ਦਿਨ ਦੇ ਸਮੇਂ ਗੰਨੇ ਦਾ ਰਸ ਪੀਣਾ ਸਭ ਤੋਂ ਚੰਗਾ ਹੈ। ਇਸ ਤੋਂ ਇਲਾਵਾ ਫ੍ਰੈਸ਼ ਗੰਨੇ ਦਾ ਰਸ ਹੀ ਪੀਓ। ਪੈਕੇਜਿੰਗ ਤੋਂ ਬਚੋ। ਕਿਸੇ ਵੀ ਚੀਜ਼ ਨੂੰ ਜ਼ਿਆਦਾ ਖਾਣਾ ਜਾਂ ਪੀਣਾ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੇ ਵਿਚ ਇਕ ਦਿਨ ਵਿਚ ਇਕ ਗਿਲਾਸ ਗੰਨੇ ਦੇ ਜੂਸ ਤੱਕ ਸੀਮਤ ਰਹੋ। ਇਸ ਤੋਂ ਜ਼ਿਆਦਾ ਜੂਸ ਨੁਕਸਾਨਦਾਇਕ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: