ਦਿੱਲੀ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਰਵਿੰਦਰ ਸਿੰਘ ਲਵਲੀ ਦੇ ਅਸਤੀਫੇ ਦੇ ਬਾਅਦ ਪਾਰਟੀ ਵਿਚ ਖਲਬਲੀ ਮਚੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਲਈ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਨਾਲ ਹੋਏ ਗਠਜੋੜ ਤੋਂ ਇਲਾਵਾ ਉਮੀਦਾਵਰਾਂ ਦੀ ਚੋਣ ਨੂੰ ਲੈ ਕੇ ਨਾਰਾਜ਼ ਚੱਲ ਰਹੇ ਸਨ। ਇਹੀ ਗੱਲ ਉਨ੍ਹਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੂੰ ਭੇਜੇ ਆਪਣੇ ਪੱਤਰ ਵਿਚ ਵੀ ਕਹੀ ਹੈ। ਇਸ ਪੂਰੇ ਘਟਨਾਕ੍ਰਮ ‘ਤੇ ਦਿੱਲੀ ਕਾਂਗਰਸ ਦੇ ਇੰਚਾਰਜ ਦੀਪਕ ਬਾਬਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਲਵਲੀ ਨੇ ਅਸਤੀਫਾ ਕਿਉਂ ਦਿੱਤਾ।
ਅਰਵਿੰਦਰ ਸਿੰਘ ਲਵਲੀ ਦੇ ਅਸਤੀਫੇ ‘ਤੇ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਉਮੀਦਵਾਰ ਨਹੀਂ ਬਦਲੇ ਜਾਣਗੇ। ਕਨਹੀਆ ਕੁਮਾਰ ਅਜਨਬੀ ਨਹੀਂ ਹਨ, ਪੂਰਾ ਦੇਸ਼ ਉਨ੍ਹਾਂ ਨੂੰ ਜਾਣਦਾ ਹੈ ਤੇ ਉਦਿਤ ਰਾਜ ਨੂੰ ਵੀ ਲੋਕ ਜਾਣਦੇ ਹਨ। ਬਾਬਰੀਆ ਨੇ ਅੱਗੇ ਕਿਹਾ ਕਿ ਜਦੋਂ ਗਲਤੀਆਂ ਹੁੰਦੀਆਂ ਸਨ ਤਾਂ ਮੈਂ ਉਨ੍ਹਾਂ ਨੂੰ ਫੈਸਲੇ ਲੈਣ ਤੋਂ ਰੋਕਦਾ ਸੀ। ਜੇਕਰ ਉਨ੍ਹਾਂ ਦੀ ਸੋਚ ਹੈ ਤਾਂ ਮੈਂ ਉਨ੍ਹਾਂ ਦੇ ਦੋਸ਼ ਨੂੰ ਸਵੀਕਾਰ ਕਰਦਾ ਹਾਂ। ਪ੍ਰਦੇਸ਼ ਪ੍ਰਧਾਨ ਦਾ ਚਾਰਜ ਲੋਕ ਸਭਾ ਚੋਣਾਂ ਲਈ ਕਿਸੇ ਹੋਰ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਹਰਪਾਲ ਸਿੰਘ ਬਲੇਰ ਦਾ ਨਾਂ ਲਿਆ ਵਾਪਸ
ਲਵਲੀ ਨੇ ਆਪਣੇ ਅਸਤੀਫੇ ਪਿੱਛੇ ਆਮ ਆਦਮੀ ਪਾਰਟੀ ਨਾਲ ਹੋਏ ਗਠਜੋੜ ਨੂੰ ਕਾਰਨ ਦੱਸਿਆ ਹੈ। ਲਵਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਣੀ ਹੀ ਸੀ ਕਾਂਗਰਸ ‘ਤੇ ਦੋਸ਼ ਲਗਾ ਕੇ ਫਿਰ ਉਸ ਨਾਲ ਗਠਜੋੜ ਕਿਵੇਂ ਕਰ ਸਕਦੇ ਹੋ। ਖੜਗੇ ਨੂੰ ਲਿਖੇ ਪੱਤਰ ਵਿਚ ਲਵਲੀ ਨੇ ਕਿਹਾ ਕਿ ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਖਿਲਾਫ ਸੀ ਜੋ ਕਾਂਗਰਸ ਪਾਰਟੀ ਖਿਲਾਫ ਝੂਠੇ ਤੇ ਮੰਦਭਾਗੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਆਧਾਰ ‘ਤੇ ਬਣੀ ਸੀ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ਵਿਚ ਆਪ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: