ਤਿਹਾੜ੍ਹ ਜੇਲ੍ਹ ਵਿਚ ਬੰਦ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਸੀਐੱਮ ਭਗਵੰਤ ਮਾਨ ਦੀ ਅੱਜ ਦੂਜੀ ਵਾਰ ਮੁਲਾਕਾਤ ਹੋਈ। ਕੇਜਰੀਵਾਲ ਨਾਲ ਮੁਲਾਕਾਤ ਦੇ ਬਾਅਦ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਗੁਜਰਾਤ ਤੇ ਅਸਮ ਦੌਰੇ ਬਾਰੇ ਕੇਜਰੀਵਾਲ ਨੂੰ ਦੱਸਿਆ। ਉਨ੍ਹਾਂ ਮੈਨੂੰ ਕਿਹਾ ਹੈ ਕਿ ਦਿੱਲੀ ਵੀ ਆਉਣਾ ਤੇ ਦਿੱਲੀ ਦੇ ਪ੍ਰਚਾਰਕਾਂ ਨੂੰ ਪੰਜਾਬ ਲੈ ਕੇ ਜਾਣਾ।
ਦੂਜੇ ਪਾਸੇ INDIA ਗਠਜੋੜ ਦੇ ਪ੍ਰਚਾਰ ਲਈ ਜਿਥੇ ਬੁਲਾਇਆ ਜਾਵੇ, ਉਥੇ ਤੁਸੀਂ ਜਾਣਾ ਹੈ। ਉਨ੍ਹਾਂ ਕਿਹਾ ਕਿ ਹੁਣ ਮੇਰੀ ਸਿਹਤ ਠੀਕ ਹੈ ਤੇ ਇੰਸੁਲਿਨ ਮਿਲ ਰਿਹਾ ਹੈ। ਰੁਟੀਨ ਚੈਕਅੱਪ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਸ਼ੀਸ਼ੇ ਤੇ ਫੋਨ ਜ਼ਰੀਏ ਹੀ ਮੁਲਾਕਾਤ ਹੋਈ। ਮੁਲਾਕਾਤ ਵਿਚ ਪੂਰੇ ਦੇਸ਼ ਦਾ ਹਾਲ-ਚਾਲ ਉਨ੍ਹਾਂ ਨੇ ਦੱਸਿਆ ਹੈ। ਇਹ ਮੁਲਾਕਾਤ ਕਾਫੀ ਅਹਿਮ ਰਹੀ ਹੈ ਕਿਉਂਕਿ ਠੀਕ 25 ਦਿਨ ਬਾਅਦ ਦਿੱਲੀ ਅਤੇ ਇਕ ਮਹੀਨੇ ਬਾਅਦ ਪੰਜਾਬ ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ। ਦੋਵੇਂ ਹੀ ਸੂਬਿਆਂ ਵਿਚ ‘ਆਪ’ ਦੀ ਸਰਕਾਰ ਹੈ।
ਇਹ ਵੀ ਪੜ੍ਹੋ : T20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ, ਰੋਹਿਤ ਸ਼ਰਮਾ ਦੀ ਅਗਵਾਈ ‘ਚ ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਮੁਲਾਕਾਤ ਵਿਚ ਸਭ ਤੋਂ ਪਹਿਲਾਂ ਪਰਿਵਾਰ ਨੂੰ ਲੈ ਕੇ ਗੱਲਬਾਤ ਹੋਈ। ਬੇਟੀ ਨਿਆਮਤ ਕੌਰ ਇਕ ਮਹੀਨੇ ਦੀ ਹੋ ਗਈ, ਉਸ ਬਾਰੇ ਉਨ੍ਹਾਂ ਨੇ ਪੁੱਛਿਆ। ਫਿਰ ਮੰਡੀਆਂ ਵਿਚ ਹੋ ਰਹੀ ਕਣਕ ਦੀ ਖਰੀਦ ਸਬੰਧੀ ਜਾਣਕਾਰੀ ਲਈ। ਮੈਂ ਦੱਸਿਆ ਕਿ 130 ਲੱਖ ਮੀਟਰਕ ਟਨ ਕਣਕ ਪੈਦਾ ਕਰਕੇ ਸੈਂਟਰਲ ਪੂਲ ਵਿਚ ਦੇ ਰਹੇ ਹਾਂ। ਭੁਗਤਾਨ ਵੀ ਉਸੇ ਦਿਨ ਹੀ ਕੀਤਾ ਜਾ ਰਿਹਾ ਹੈ ਦੂਜੇ ਪਾਸੇ 2-4 ਦਿਨ ਵਿਚ ਕਣਕ ਦਾ ਸੀਜ਼ਨ ਖਤਮ ਹੋ ਜਾਵੇਗਾ। ਪੰਜਾਬ ਵਿਚ ਸਰਕਾਰੀ ਸਕੂਲਾਂ ਦੇ 118 ਵਿਦਿਆਰਥੀਆਂ ਨੇ ਜੇਈ ਮੇਨ ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਹੀ ਸਾਡੀ ਸਿੱਖਿਆ ਕ੍ਰਾਂਤੀ ਹੈ। ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਬੱਚਿਆਂ, ਮਾਪਿਆਂ ਤੇ ਟੀਚਰਾਂ ਨੂੰ ਵਧਾਈ ਦਿੱਤੀ। ਕੇਜਰੀਵਾਲ ਨੇ ਕਿਹਾ ਹੈ ਕਿ ਮੇਰੀ ਚਿੰਤਾ ਨਾ ਕਰਨਾ, ਤਾਨਾਸ਼ਾਹੀ ਤੇ ਲੋਕਤੰਤਰ ਲਈ ਵੋਟ ਪਾਉਣਾ।
ਵੀਡੀਓ ਲਈ ਕਲਿੱਕ ਕਰੋ -: