ਈਦ ਦੇ ਅਗਲੇ ਹੀ ਦਿਨ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ‘ਚ ਇਕ ਤੋਂ ਬਾਅਦ ਇਕ ਨਵੇਂ ਅਪਡੇਟਸ ਆ ਰਹੇ ਹਨ। ਹਾਲ ਹੀ ‘ਚ ਇਹ ਮਾਮਲੇ ਉਦੋਂ ਭਖ ਗਿਆ ਜਦੋਂ ਇਸ ਮਾਮਲੇ ਦੇ ਇਕ ਦੋਸ਼ੀ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਪਰ ਦੋਸ਼ੀ ਅਨੁਜ ਥਾਪਨ ਦਾ ਪਰਿਵਾਰ ਇਨਸਾਫ ਦੀ ਗੁਹਾਰ ਲੈ ਕੇ ਬੰਬੇ ਹਾਈਕੋਰਟ ਪਹੁੰਚ ਗਿਆ ਹੈ। ਇਸ ਦੌਰਾਨ ਇਸ ਮਾਮਲੇ ‘ਚ ਇਕ ਨਵਾਂ ਅਪਡੇਟ ਵੀ ਆਇਆ ਹੈ। ਇਸ ਮਾਮਲੇ ਵਿੱਚ ਪੰਜਵੇਂ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਹੁਣ ਪੁਲਿਸ ਨੂੰ ਇਕ ਹੋਰ ਸਫਲਤਾ ਮਿਲੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਸ ਮਾਮਲੇ ‘ਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦਾ ਨਾਂ ਮੁਹੰਮਦ ਚੌਧਰੀ ਦੱਸਿਆ ਜਾ ਰਿਹਾ ਹੈ। ਮੁਹੰਮਦ ਚੌਧਰੀ ‘ਤੇ ਇਸ ਮਾਮਲੇ ‘ਚ ਸ਼ੂਟਰਾਂ ਦੀ ਮਦਦ ਕਰਨ ਦਾ ਦੋਸ਼ ਹੈ। ਸੂਤਰਾਂ ਦੀ ਮੰਨੀਏ ਤਾਂ ਉਕਤ ਵਿਅਕਤੀ ਨੇ ਦੋ ਸ਼ੂਟਰਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਦੀ ਪੈਸਿਆਂ ਨਾਲ ਮਦਦ ਕੀਤੀ ਸੀ।
ਇਹ ਵੀ ਪੜ੍ਹੋ : ਬੇਅ/ਦਬੀ ਮਾਮਲੇ ‘ਚ ਨੌਜਵਾਨ ਦਾ ਕ.ਤ.ਲ ਕਰਨ ਵਾਲਾ ਗ੍ਰਿਫ਼ਤਾਰ, ਕਈਆਂ ਦੀ ਭਾਲ ਜਾਰੀ
ਸਲਮਾਨ ਖਾਨ ਗੋਲੀਬਾਰੀ ਮਾਮਲੇ ‘ਚ ਨਜ਼ਰਬੰਦ ਕੀਤੇ ਗਏ ਦੋਸ਼ੀ ਅਨੁਜ ਥਾਪਨ ਦੀ ਜੇਲ ‘ਚ ਮੌਤ ਹੋ ਗਈ। ਇਸ ਤੋਂ ਬਾਅਦ ਮਾਮਲਾ ਗੁੰਝਲਦਾਰ ਹੋ ਗਿਆ। ਅਨੁਜ ਥਾਪਨ ਦੀ ਖੁਦਕੁਸ਼ੀ ਦੀ ਥਿਊਰੀ ਨੂੰ ਉਸ ਦੇ ਪਰਿਵਾਰ ਨੇ ਗਲਤ ਸਾਬਤ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਪਰਿਵਾਰ ਦਾ ਮੰਨਣਾ ਹੈ ਕਿ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਸ਼ੱਕੀ ਹੈ ਅਤੇ ਇਸਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਪਰਿਵਾਰਕ ਮੈਂਬਰਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: