ਖੰਨਾ ਸਿਵਲ ਹਸਪਤਾਲ ਵਿਚ ਇਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਸੋਨੀ ਵਾਸੀ ਰਸੂਲੜਾ ਵਜੋਂ ਹੋਈ। ਕੁਲਵਿੰਦਰ ਦੇ ਨਾਲ ਪਿਛਲੀ 2 ਮਈ ਨੂੰ ਮਾਰਕੁੱਟ ਹੋਈ ਸੀ ਜਿਸ ਦੇ ਬਾਅਦ ਹਮਲਾਵਰ ਉਸ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਪੁਲਿਸ ਤੋਂ ਵੀ ਕੋਈ ਇਨਸਾਫ ਨਹੀਂ ਮਿਲਿਆ ਤਾਂ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਕੁਲਵਿੰਦਰ ਸਿੰਘ ਸਿਵਲ ਹਸਪਤਾਲ ਵਿਚ ਭਰਤੀ ਸੀ। ਉਸ ਦੀ MLR ਕੱਟੀ ਹੋਈ ਸੀ। ਸਦਰ ਥਾਣਾ ਦੇ ਏਐੱਸਆਈ ਸ਼ਮਸ਼ੇਰ ਸਿੰਘ ਨੇ ਬਿਆਨ ਦਰਜ ਕੀਤੇ ਸਨ ਪਰ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਕੁਲਵਿੰਦਰ ਸਿੰਘ ‘ਤੇ ਹਮਲਾ ਕਰਨ ਵਾਲੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸੇ ਡਰ ਤੋਂ ਉਸ ਨੇ ਸਿਵਲ ਹਸਪਤਾਲ ਦੇ ਮੇਲ ਵਾਰਡ ਵਿਚ ਬਾਥਰੂਮ ਵਿਚ ਜਾ ਕੇ ਕੁੰਡੀ ਲਗਾਈ ਤੇ ਖਿੜਕੀ ਤੋਂ ਛਾਲ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੂਜੇ ਪਾਸੇ ਘਟਨਾ ਦੇ ਬਾਅਦ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਤੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਤੋਂ ਮਿਲੀ ਹੋਈ ਹੈ। 2 ਮਈ ਨੂੰ ਕੁਲਵਿੰਦਰ ਪਿੰਡ ਵਿਚ ਦੁਕਾਨ ‘ਤੇ ਗਿਆ ਸੀ ਤਾਂ ਉਥੇ ਪਿੰਡ ਦੇ ਹੀ ਕੁਝ ਲੋਕਾਂ ਨੇ ਉਸ ਨੂੰ ਬਿਨਾਂ ਵਜ੍ਹਾ ਗਾਲ੍ਹਾਂ ਕੱਢੀਆਂ। ਕੁਲਵਿੰਦਰ ਨੇ ਰੋਕਿਆ ਤਾਂ ਉਸ ‘ਤੇ ਹਮਲਾ ਕੀਤਾ ਗਿਆ। ਕੁਲਵਿੰਦਰ ਦੇ ਹੱਥ ‘ਤੇ ਸੱਟ ਲੱਗ ਗਈ। ਉਹ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਸੀ ਪਰ ASI ਸ਼ਮਸ਼ੇਰ ਸਿੰਘ ਨੇ ਕੋਈ ਕਾਰਵਾਈ ਨਹੀ ਕੀਤੀ।
ਇਹ ਵੀ ਪੜ੍ਹੋ : ਖੱਡ ‘ਚ ਡਿੱਗੀ ਸਕਾਰਪੀਓ ਗੱਡੀ, ਹਾ/ਦਸੇ ‘ਚ 19 ਸਾਲਾ ਨੌਜਵਾਨ ਦੀ ਗਈ ਜਾ/ਨ
ਮ੍ਰਿਤਕ ਦੀ ਭੈਣ ਤੇ ਜੀਜੇ ਮੁਤਾਬਕ 2-3 ਦਿਨਾਂ ਤੋਂ ਸਿਵਲ ਹਸਪਤਾਲ ਵਿਚ ਕੁਲਵਿੰਦਰ ਸਿੰਘ ਦੇ ਵਾਰਡ ਵਿਚ ਕੁਝ ਨਸ਼ੇੜੀ ਘੁੰਮ ਰਹੇ ਸਨ। ਇਸ ਵਿਚ ਮੁਲਜ਼ਮ ਵੀ ਕੁਲਵਿੰਦਰ ਨੂੰ ਗੱਡੀ ਚੜ੍ਹਾ ਕੇ ਮਾਰਨ ਦੀ ਧਮਕੀਆਂ ਦੇ ਰਹੇ ਸਨ। ਡਰ ਦੇ ਮਾਰੇ ਕੁਲਵਿੰਦਰ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: