ਦੱਖਣੀ ਕੇਰਲ ਜ਼ਿਲੇ ਦੇ ਕੁਰੁਪੰਥਾਰਾ ਨੇੜੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਗੂਗਲ ਮੈਪ ਦੀ ਵਰਤੋਂ ਕਰਨ ਕਾਰਨ ਇਕ ਖਤਰਨਾਕ ਹਾਦਸਾ ਸਾਹਮਣੇ ਆਇਆ ਹੈ। ਕੇਰਲ ਦੇਖਣ ਲਈ ਹੈਦਰਾਬਾਦ ਤੋਂ ਆਇਆ ਇੱਕ ਸੈਲਾਨੀ ਸਮੂਹ ਆਪਣੇ ਵਾਹਨ ਸਮੇਤ ਡੂੰਘੇ ਪਾਣੀ ਵਿੱਚ ਡੁੱਬ ਗਿਆ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੈਲਾਨੀਆਂ ਨੂੰ ਬਚਾ ਲਿਆ ਗਿਆ ਪਰ ਉਨ੍ਹਾਂ ਦੀ ਗੱਡੀ ਪਾਣੀ ‘ਚ ਡੁੱਬ ਗਈ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਇਕ ਔਰਤ ਸਮੇਤ ਚਾਰ ਮੈਂਬਰਾਂ ਦਾ ਸਮੂਹ ਅਲਾਪੁਝਾ ਵੱਲ ਜਾ ਰਿਹਾ ਸੀ।
ਸਮੂਹ ਲੋਕਾਂ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਸੜਕ ‘ਤੇ ਨਾਲੇ ਦਾ ਪਾਣੀ ਇਕੱਠਾ ਹੋ ਗਿਆ ਸੀ, ਜਿਸ ‘ਤੇ ਉਹ ਸਫਰ ਕਰ ਰਹੇ ਸਨ। ਕਿਉਂਕਿ ਸੈਲਾਨੀਆਂ ਨੂੰ ਇਸ ਜਗ੍ਹਾ ਦਾ ਪਤਾ ਨਹੀਂ ਸੀ, ਉਨ੍ਹਾਂ ਨੂੰ ਸੜਕਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਉਹ ਗੂਗਲ ਮੈਪ ਦੀ ਵਰਤੋਂ ਕਰ ਰਹੇ ਸਨ ਅਤੇ ਗੂਗਲ ਮੈਪ ਦੀ ਵਰਤੋਂ ਕਰਨ ਕਾਰਨ ਉਹ ਗੱਡੀ ਸਮੇਤ ਡੂੰਘੇ ਪਾਣੀ ਵਿਚ ਚਲੇ ਗਏ।
ਇਹ ਵੀ ਪੜ੍ਹੋ : ਅਨੋਖੀ ਲਵ ਸਟੋਰੀ! 100 ਸਾਲ ਦੇ ਲਾੜੇ ਤੇ 102 ਸਾਲ ਦੀ ਲਾੜੀ ਨੇ ਰਚਾਇਆ ਵਿਆਹ
ਡਰਾਈਵਰ ਨੇ ਦੱਸਿਆ ਕਿ ਉਸ ਨੂੰ ਸਮਝ ਨਹੀਂ ਆਈ ਕਿ ਉਹ ਗੱਡੀ ਨੂੰ ਡੂੰਘੇ ਪਾਣੀ ਵਿੱਚ ਲਿਜਾ ਰਿਹਾ ਹੈ, ਉਸ ਨੇ ਸੋਚਿਆ ਕਿ ਇਹ ਸਿਰਫ਼ ਇੱਕ ਸੜਕ ਹੈ ਜੋ ਪਾਣੀ ਨਾਲ ਭਰੀ ਹੋਈ ਹੈ। ਡਰਾਈਵਰ ਨੇ ਦੱਸਿਆ ਕਿ ਤੇਜ਼ ਮੀਂਹ ਕਾਰਨ ਉਹ ਸਿਰਫ਼ 10 ਕਿਲੋਮੀਟਰ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਕਾਰ ਡੁੱਬ ਰਹੀ ਹੈ ਤਾਂ ਅਸੀਂ ਡਰ ਗਏ ਅਤੇ ਕਾਰ ਦੀ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਆਸਪਾਸ ਦੀ ਪੁਲਿਸ ਪੈਟਰੋਲਿੰਗ ਯੂਨਿਟ ਅਤੇ ਇਲਾਕਾ ਨਿਵਾਸੀਆਂ ਦੇ ਯਤਨਾਂ ਸਦਕਾ ਸੈਲਾਨੀਆਂ ਨੂੰ ਤਾਂ ਬਚਾ ਲਿਆ ਗਿਆ ਪਰ ਉਨ੍ਹਾਂ ਦੀ ਗੱਡੀ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈ। ਕਦੂਥੁਰਥੀ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਰਲ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਅਕਤੂਬਰ ਵਿੱਚ ਇੱਕ ਕਾਰ ਹਾਦਸੇ ਵਿੱਚ ਦੋ ਨੌਜਵਾਨ ਡਾਕਟਰਾਂ ਦੀ ਮੌਤ ਹੋ ਗਈ ਸੀ। ਸਫਰ ਦੌਰਾਨ ਗੂਗਲ ਮੈਪ ਦੀ ਵਰਤੋਂ ਕਰਨ ਕਾਰਨ ਕਾਰ ਕਥਿਤ ਤੌਰ ‘ਤੇ ਨਦੀ ‘ਚ ਡਿੱਗ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: