ਟੀਮ ਇੰਡੀਆ ਦੇ ਹੈੱਡ ਕੋਚ ਰਾਹੁਲ ਦ੍ਰਵਿੜ ਨੇ ਸਪੱਸ਼ਟ ਕੀਤਾ ਕਿ ਟੀ-20 ਵਰਲਡ ਕੱਪ ਉਨ੍ਹਾਂ ਦੇ ਹੈੱਡ ਕੋਚ ਵਜੋਂ ਆਖਰੀ ਟੂਰਨਾਮੈਂਟ ਹੋਵੇਗਾ। ਉਨ੍ਹਾਂ ਨੇ ਅਹੁਦੇ ਲਈ ਫਿਰ ਤੋਂ ਅਪਲਾਈ ਨਹੀਂ ਕੀਤਾ। BCCI ਨੇ ਪਿਛਲੇ ਮਹੀਨੇ ਇਸ ਲਈ ਅਰਜੀਆਂ ਮੰਗੀਆਂ ਸਨ। ਦ੍ਰਵਿੜ ਨੇ ਕਿਹਾ ਕਿ ਕੋਚ ਵਜੋਂ ਮੇਰੇ ਲਈ ਭਾਰਤ ਦਾ ਹਰ ਮੈਚ ਮਹੱਤਵਪੂਰਨ ਰਿਹਾ। ਵਰਲਡ ਕੱਪ ਵੀ ਵੱਖ ਨਹੀਂ ਹੈ। ਇਹ ਹੈੱਡ ਕੋਚ ਵਜੋਂ ਮੇਰਾ ਆਖਰੀ ਟੂਰਨਾਮੈਂਟ ਹੈ। 27 ਮਈ ਨੂੰ ਕੋਚ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਸੀ।
ਰਾਹੁਲ ਦ੍ਰਵਿੜ ਨੂੰ 2021 ਵਿਚ ਭਾਰਤ ਦਾ ਹੈੱਡ ਕੋਚ ਬਣਾਇਆ ਗਿਆ ਸੀ। ਉਦੋਂ ਟੀਮ ਇੰਡੀਆ ਟੀ-20 ਵਰਲਡ ਕੱਪ ਦੇ ਗਰੁੱਪ ਸਟੇਜ ਤੋਂ ਬਾਹਰ ਹੋ ਗਈ ਸੀ। 2022 ਦੇ ਟੀ-20 ਵਰਲਡ ਕੱਪ ਵਿਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ। 2023 ਵਿਚ ਵਨਡੇ ਵਰਲਡ ਕੱਪ ਦੇ ਬਾਅਦ ਦ੍ਰਵਿੜ ਦਾ ਕਾਰਜਕਾਲ ਖਤਮ ਹੋ ਗਿਆ ਸੀ ਪਰ ਟੀਮ ਇੰਡੀਆ ਦੇ ਫਾਈਨਲ ਵਿਚ ਪਹੁੰਚਣ ਕਾਰਨ ਉਨ੍ਹਾਂ ਦਾ ਕਾਰਜਕਾਲ ਟੀ-20 ਵਰਲਡ ਕੱਪ ਤਕ ਵਧਾ ਦਿੱਤਾ ਗਿਆ।
ਦ੍ਰਵਿੜ ਦੀ ਕੋਚਿੰਗ ਵਿਚ ਟੀਮ ਇੰਡੀਆ ਦੀ ਇਕੋ ਇਕ ਕਾਮਯਾਬੀ 2023 ਵਿਚ ਏਸ਼ੀਆ ਕੱਪ ਵਜੋਂ ਆਈ। ਭਾਰਤ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਉਨ੍ਹਾਂ ਦਾ ਕਾਰਜਕਾਲ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਮ ਵਾਲੇ ਟੀ-20 ਵਰਲਡ ਕੱਪ ਦੇ ਬਾਅਦ ਖਤਮ ਹੋ ਜਾਵੇਗਾ। ਟੀ-20 ਵਰਲਡ ਕੱਪ ਦੌਰਾਨ ਨਵੇਂ ਹੈੱਡ ਕੋਚ ਦਾ ਸਿਲੈਕਸ਼ਨ ਹੋ ਜਾਵੇਗਾ। ਉਨ੍ਹਾਂ ਦਾ ਕਾਰਜਕਾਲ 1 ਜੁਲਾਈ 2024 ਤੋਂ ਸ਼ੁਰੂ ਹੋ ਕੇ 31 ਦਸੰਬਰ 2027 ਤੱਕ ਰਹੇਗਾ। ਇਸ ਦੌਰਾਨ ਟੀਮ ਇੰਡੀਆ ਨੂੰ ਆਈਸੀਸੀ ਦੇ 5 ਟੂਰਨਾਮੈਂਟ ਖੇਡਣੇ ਹਨ। ਇਨ੍ਹਾਂ ਵਿਚ ਚੈਂਪੀਅਨਸ ਟਰਾਫੀ, ਟੀ-20 ਵਰਲਡ ਕੱਪ ਤੇ ਵਨਡੇ ਵਰਲਡ ਕੱਪ ਦੇ ਨਾਲ ਵਰਲਡ ਟੈਸਟ ਚੈਂਪੀਅਨਸ਼ਿਪ ਦੇ 2 ਸਾਈਕਲ ਸ਼ਾਮਲ ਹਨ।
ਇਹ ਵੀ ਪੜ੍ਹੋ : ਸੰਗਰੂਰ ਸੀਟ ਤੋਂ ਜਿੱਤੇ ‘ਆਪ’ ਦੇ ਮੀਤ ਹੇਅਰ, ਜਸ਼ਨ ਮਨਾਉਣ ਲਈ ਘਰ ਪਹੁੰਚੇ ਸਮਰਥਕ
ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਤੇ ਕੋਲਕਾਤਾ ਨਾਈਟ ਰਾਈਡਰਸ ਦੇ ਮੇਂਟਰ ਗੌਤਮ ਗੰਭੀਰ ਦਾ ਭਾਰਤੀ ਟੀਮ ਦਾ ਹੈੱਡ ਕੋਚ ਬਣਨਾ ਲਗਭਗ ਤੈਅ ਹੋ ਗਿਆ ਹੈ। ਜਲਦ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। BCCI ਦੇ ਨਿਯਮਾਂ ਮੁਤਾਬਕ ਜੇਕਰ ਗੰਭੀਰ ਟੀਮ ਦੇ ਹੈੱਡ ਕੋਚ ਬਣਦੇ ਹਨ ਤਾਂ ਉਨ੍ਹਾਂ ਨੂੰ KKR ਦੀ ਮੇਂਟਰਸ਼ਿਪ ਛੱਡਣੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: