UPI ਪੇਮੈਂਟ ਅੱਜਕੱਲ੍ਹ ਹਰਕੋਈ ਕਰਦਾ ਹੈ। ਜੇਕਰ ਤੁਸੀਂ ਵੀ ਅਜਿਹਾ ਹੀ ਕਰਦੇ ਹੋ ਤਾਂ ਇਹ ਖਬਰ ਸੁਣ ਕੇ ਤੁਹਾਨੂੰ ਥੋੜ੍ਹਾ ਧੱਕਾ ਜ਼ਰੂਰ ਲੱਗ ਸਕਦਾ ਹੈ ਕਿਉਂਕਿ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਤੇ ਇਸ ਵਿਚ ਯੂਪੀਆਈ ਪੇਮੈਂਟ ‘ਤੇ ਚਾਰਜ ਲਗਾਉਣ ਦੀ ਗੱਲ ਕਹੀ ਗਈ ਹੈ।
ਕ੍ਰੈਡਿਟ ਕਾਰਡ ਦਾ ਇਤੇਮਾਲ ਕਰਨ ਵਾਲੇ ਯੂਜਰਸ ਨੂੰ ਭੁਗਤਾਨ ਕਰਨਾ ਪੈ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਨੂੰ ਲੈ ਕੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਹੁਣ ਜ਼ਿਆਦਾਤਰ ਬੈਂਕ ਇਸੇ ਨੈਟਵਰਕ ਦਾ ਇਸਤੇਮਾਲ ਕਰ ਰਹੇ ਹਨ ਕਿਉਂਕਿ Rupay ਭਾਰਤ ਦਾ ਨੈਟਵਰਕ ਹੈ ਜਦੋਂ ਕਿ ਵੀਜ਼ਾ ਤੇ ਮਾਸਟਰ ਕਾਰਡ ਦਾ ਪਹਿਲਾਂ ਇਸਤੇਮਾਲ ਕੀਤਾ ਜਾ ਰਿਹਾ ਸੀ ਪਰ ਹੁਣ ਵੱਡੇ ਬੈਂਕ ਵੀ ਇਸੇ ਨੈਟਵਰਕ ਦੇ ਕ੍ਰੈਡਿਟ ਜਾਰੀ ਕਰ ਰਹੇ ਹਨ।
ਮਾਹਿਰਾਂ ਨੇ ਹਾਲਾਂਕਿ ਇਸ ਦੀ ਜਾਣਕਾਰੀ ਤਾਂ ਨਹੀਂ ਦਿੱਤੀ ਹੈ ਪਰ MDR ਚਾਰਜ ਵਿਚ ਜ਼ਰੂਰ ਬਦਲਾਅ ਹੋ ਸਕਦਾ ਹੈ। ਹੁਣ 2 ਹਜ਼ਾਰ ਤੱਕ ਪੇਮੈਂਟ ਕਰਨ ‘ਤੇ ਕੋਈ ਚਾਰਜ ਨਹੀਂ ਦੇਣਾ ਹੁੰਦਾ ਹੈ। ਹੁਣ ਵਧਦੀ ਟ੍ਰਾਂਜੈਕਸ਼ਨ ਦੀ ਵਧਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : Air India ਦੀ ਫਲਾਈਟ ‘ਚ ਯਾਤਰੀ ਦੇ ਖਾਣੇ ‘ਚੋਂ ਨਿਕਲਿਆ ਤਿੱਖਾ ਬਲੇ/ਡ, ਏਅਰਲਾਈਨ ਨੇ ਮੰਨੀ ਗਲਤੀ
ਐਕਸਪਰਟਸ ਦਾ ਕਹਿਣਾ ਹੈ ਕਿ ਬਹੁਤ ਜਲਦ ਹੀ ਇਹ ਬਦਲਾਅ ਕੀਤੇ ਜਾ ਸਕਦੇ ਹਨ। ਇਸ ਦੇ ਬਾਅਦ ਗੂਗਲ ਪੇ, ਫੋਨ ਪੇਨ, ਪੇਟੀਐੱਮ ਤੇ ਕਿਸੇ ਵੀ ਪੇਮੈਂਟ ਐਪ ‘ਤੇ ਕ੍ਰੈਡਿਟ ਕਾਰਡ ਦੀ ਮਦਦ ਨਾਲ ਪੇਮੈਂਟ ਕਰਨ ‘ਤੇ ਇਹ ਚਾਰਜ ਦੇਣਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: