ਪ੍ਰਾਈਵੇਟ ਹਾਸਪੀਟਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ (PHANA) ਪੰਜਾਬ ਨੇ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਦਿਸ਼ਾ-ਨਿਰੇਦਸ਼ਾਂ ਦੇ ਉਲੰਘਣ ਦਾ ਹਵਾਲਾ ਦਿੰਦੇ ਹੋਏ ਸਟਾਰ ਹੈਲਥ ਤੇ ਕੇਅਰ ਹੈਲਥ ਇੰਸ਼ੋਰੈਂਸ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਮਾਮਲਾ ਹਸਪਤਾਲਾਂ ਨੂੰ ਬਿਨਾਂ ਕਿਸੇ ਸਹੀ ਕਾਰਨ ਦੇ ਮਨਮਾਨੇ ਢੰਗ ਨਾਲ ਬਲੈਕਲਿਸਟ ਨਾਲ ਜੁੜਿਆ ਹੈ। ਇਹ ਫੈਸਲਾ PHANA ਪੰਜਾਬ ਦੀ ਕੋਰ ਕਮੇਟੀ ਦੀ ਬੈਠਕ ਵਿਚ ਲਿਆ ਗਿਆ ਜੋ ਪੰਜਾਬ ਵਿਚ ਨਿੱਜੀ ਹਸਪਤਾਲਾਂ ਤੇ ਨਰਸਿੰਗ ਹੋਮ ਦਾ ਇਕ ਸੰਘ ਹੈ ਜਿਸ ਵਿਚ 500 ਮੈਂਬਰ ਸ਼ਾਮਲ ਹਨ।
ਇਸ ਸਬੰਧੀ ਸਕੱਤਰ ਪੰਜਾਬ ਡਾ. ਦਿਵਾਂਸ਼ੂ ਗੁਪਤਾ ਨੇ ਦੱਸਿਆ ਕਿ ਸਟਾਰ ਹੈਲਥ ਦੇ ਅਧਿਕਾਰੀਆਂ ਨਾਲ ਬੈਠਕਾਂ ਦੇ ਬਾਵਜੂਦ ਜਿਨ੍ਹਾਂ ਨੇ ਸਾਰੇ ਬਲੈਕਲਿਸਟਿਡ ਹਸਪਤਾਲਾਂ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਕੰਪਨੀਆਂ ਨੇ ਧੋਖਾ ਕਰੇਦ ਹੋਏ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਜਿਸ ਕਾਰਨ ਇਹ ਕਾਨੂੰਨੀ ਕਾਰਵਾਈ ਕੀਤੀ ਗਈ। ਕੇਅਰ ਹੈਲਥ ਇੰਸ਼ੋਰੈਂਸ ਨੇ ਵੀ IRDA ਦੇ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਵਿਚ ਕਈ ਹਸਪਤਾਲਾਂ ਨੂੰ ਬਲੈਕਲਿਸਟ ਕੀਤਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਹਾਰ ਦੇ ਨਾਲ ਡੇਵਿਡ ਵਾਰਨਰ ਨੇ ਲਿਆ ਸੰਨਿਆਸ, ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ
ਉਨ੍ਹਾਂ ਕਿਹਾ ਕਿ ਇਸ ਗਲਤ ਬਲੈਕਲਿਸਟਿੰਗ ਨਾਲ ਹਸਪਤਾਲਾਂ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਦਾ ਹੈ।ਬੀਮਾ ਕੰਪਨੀਆਂ ਪ੍ਰਤੀਯੋਗੀ ਬਣੇ ਰਹਿਣ ਲਈ ਘੱਟ ਪ੍ਰੀਮੀਅਮ ਵਾਲੀਆਂ ਪਾਲਿਸੀਆਂ ਦੀ ਪੇਸ਼ਕਸ਼ ਕਰਕੇ ਪਾਲਿਸੀ ਬੇਦਖਲੀ ਬਾਰੇ ਮਰੀਜ਼ਾਂ ਨੂੰ ਗੁੰਮਰਾਹ ਕਰਦੀਆਂ ਹਨ। ਜਦੋਂ ਦਾਅਵੇ ਪੇਸ਼ ਕੀਤੇ ਜਾਂਦੇ ਹਨ, ਤਾਂ ਇਹ ਕੰਪਨੀਆਂ ਅਕਸਰ ਉਹਨਾਂ ਨੂੰ ਇਨਕਾਰ ਕਰਨ ਦੇ ਕਾਰਨ ਲੱਭਦੀਆਂ ਹਨ। ਇਸ ‘ਤੇ ਇਤਰਾਜ਼ ਕਰਨ ਵਾਲੇ ਹਸਪਤਾਲਾਂ ਨੂੰ ਬਲੈਕਲਿਸਟ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੰਪਨੀਆਂ ਸਾਡੀਆਂ ਮੰਗਾਂ ਦਾ ਸਮਰਥਨ ਨਹੀਂ ਕਰਦੀ ਤਾਂ PHANA ਪੰਜਾਬ ਸਰਬ ਸੰਮਤੀ ਨਾਲ ਪੂਰੇ ਪੰਜਾਬ ਵਿਚ ਇਨ੍ਹਾਂ ਕੰਪਨੀਆਂ ਦਾ ਬਾਈਕਾਟ ਕਰੇਗਾ। ਉਨ੍ਹਾਂ ਖਿਲਾਫ ਮੁਹਿੰਮ ਚਲਾਏਗਾ।
ਵੀਡੀਓ ਲਈ ਕਲਿੱਕ ਕਰੋ -: