ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਚ ਲਏ ਗਏ ਕਿਰਾਏ ਦੇ ਮਕਾਨ ਵਿਚ ਪਰਿਵਾਰ ਸਣੇ ਸ਼ਿਫਟ ਹੋ ਗਏ ਹਨ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਦੀਆਂ ਉਪ ਚੋਣਾਂ ਲਈ ਸ਼ਹਿਰ ਵਿਚ ਇਕ ਮਕਾਨ ਕਿਰਾਏ ‘ਤੇ ਲਿਆ ਹੈ ਜਿਥੇ ਅੱਜ ਪਰਿਵਾਰ ਸਣਏ ਪਹੁੰਚੇ। ਸੀਐੱਮ ਮਾਨ ਦੇ ਜਲੰਧਰ ਪਹੁੰਚਣ ‘ਤੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਸੀਐੱਮ ਦੇ ਆਗਮਨ ਨੂੰ ਦੇਖਦੇ ਹੋਏ ਸ਼ਹਿਰ ਵਿਚ ਵੀ ਚੱਪੇ-ਚੱਪੇ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਸੀਐੱਮ ਮਾਨ ਨੇ ਇਸ ਬਾਰੇ ਇਕ ਟਵੀਟ ਜ਼ਰੀਏ ਜਾਣਕਾਰੀ ਦਿੱਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਵਿਚ ਘਰ ਕਿਰਾਏ ‘ਤੇ ਲੈ ਰਿਹਾ ਹਾਂ। ਮੈਂ ਅੱਜ ਜਲੰਧਰ ਵਿਚ ਪਰਿਵਾਰ ਸਣੇ ਘਰ ਆ ਗਿਆ ਹਾਂ… ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਇਥੇ ਹੀ ਨਿਪਟਾਰਾ ਕਰਾਂਗਾ… ਅਸੀਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨ ਤੇ ਲੋਕਾਂ ਨੂੰ ਆਪਣੇ ਨਾਲ ਸਿੱਧੇ ਮੁਲਾਕਾਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਾਂ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਫੋਟੋ ਤੇ ਵੀਡੀਓਗ੍ਰਾਫੀ ‘ਤੇ ਲੱਗਾ ਬੈਨ, ਫਿਲਮਾਂ ਦਾ ਵੀ ਨਹੀਂ ਹੋਵੇਗਾ ਪ੍ਰਮੋਸ਼ਨ
ਜ਼ਿਕਰਯੋਗ ਹੈ ਕਿ ਸੀਐੱਮ ਮਾਨ ਨੇ ਹੁਣੇ ਜਿਹੇ ਵੱਡਾ ਐਲਾਨ ਕੀਤਾ ਸੀ ਕਿ ਉਹ ਜਲੰਧਰ ਪੱਛਣ ਵਿਚ ਹੋਣ ਜਾ ਰਹੇ ਜ਼ਿਮਨੀ ਚੋਣ ਲਈ ਇਕ ਘਰ ਕਿਰਾਏ ਵਿਚ ਲੈ ਰਹੇ ਹਨ ਜਿਸ ਨੂੰ ਚੋਣਾਂ ਦੇ ਬਾਅਦ ਵੀ ਸੀਐੱਮ ਆਫਿਸ ਵਜੋਂ ਇਸਤੇਮਾਲ ਕੀਤਾ ਜਾਵੇਗਾ ਤੇ ਹਫਤੇ ਵਿਚ 2 ਤੋਂ 3 ਦਿਨ ਉਹ ਇਥੇ ਰਹਿਣਗੇ ਤੇ ਜਲੰਧਰ ਤੇ ਆਸ-ਪਾਸ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੋਵੇਗੀ ਤੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਿੱਧੇ ਉਨ੍ਹਾਂ ਨਾਲ ਰੂਬਰੂ ਹੋ ਸਕਣਗੇ।