ਮਹਿਲ ਕਲਾਂ ਦੇ ਪਿੰਡ ਬੀਹਲਾ ਵਿਚ ਸਰਕਾਰੀ ਸਕੂਲ ਵਿਚ ਖੂਹੀ ਪੁੱਟ ਰਹੇ ਮਜ਼ਦੂਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਜ਼ਦੂਰ ‘ਤੇ ਢਿੱਗ ਡਿੱਗ ਗਈ ਸੀ ਜਿਸ ਕਾਰਨ ਉਹ ਮਿੱਟੀ ਵਿਚ ਫਸ ਗਿਆ। 3 ਘੰਟਿਆਂ ਦੀ ਮੁਸ਼ੱਕਤ ਦੇ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। ਪਰ ਮੰਦਭਾਗੀ ਗੱਲ ਇਹ ਹੈ ਕਿ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਮਜ਼ਦੂਰ ਸੋਹਣ ਖਾਨ ਪੁੱਤਰ ਮੋਹਨ ਖਾਨ ਵਾਸੀ ਬੀਹਲਾ ਵਜੋਂ ਹੋਈ ਹੈ। ਉਹ ਪਿੰਡ ਦੇ ਸਕੂਲ ਵਿਚ 15 ਫੁੱਟ ਡੂੰਘੇ ਖੂਹੀ ਵਿਚ ਪਾਈਪ ਪਾਉਣ ਦਾ ਕੰਮ ਕਰ ਰਿਹਾ ਸੀ। ਜਦੋਂ ਉਸ ਨੇ ਪਾਈਪ ਪਾਉਣ ਲਈ ਥੋੜ੍ਹੀ ਜਗ੍ਹਾ ਬਣਾਈ ਤਾਂ ਉਸ ਦੇ ਉਪਰ ਖੂਹ ਦੀ ਸਾਰੀ ਮਿੱਟੀ ਡਿੱਗ ਗਈ ਤੇ ਉਹ ਮਿੱਟੀ ਹੇਠਾਂ ਦੱਬ ਗਿਆ।
ਦੱਸ ਦੇਈਏ ਕਿ ਮਜ਼ਦੂਰ ਵੱਲੋਂ ਸਰਕਾਰੀ ਸਕੂਲ ਵਿਚ ਸਬਮਰਸੀਬਲ ਵਾਲੀ ਮੋਟਰ ਪੁੱਟੀ ਜਾ ਰਹੀ ਸੀ ਕਿ ਇਕ ਢਿੱਗ ਮਜ਼ਦੂਰ ‘ਤੇ ਡਿੱਗ ਗਈ ਤੇ ਮਜ਼ਦੂਰ 15 ਫੁੱਟ ਹੇਠਾਂ ਡਿੱਗ ਗਿਆ। ਉਸ ਦੇ ਸਾਥੀ ਮਜ਼ਦੂਰ ਵੱਲੋਂ ਜਦੋਂ ਰੌਲਾ ਪਾਇਆ ਗਿਆ ਤਾਂ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਪਰ 3 ਘੰਟਿਆਂ ਬਾਅਦ ਮਜ਼ਦੂਰ ਨੂੰ ਬਾਹਰ ਕੱਢਿਆ ਜਾ ਸਕਿਆ। ਉਦੋਂ ਤੱਕ ਮਜ਼ਦੂਰ ਦੇ ਸਾਹ ਨਿਕਲ ਚੁੱਕੇ ਸਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇੱਕ ਹੋਰ ਮਾਅਰਕਾ; ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ
ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਤੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜੇਕਰ ਕੋਈ ਖੂਹੀ ਪੁੱਟਣੀ ਹੋਵੇ ਤਾਂ ਇਸ ਲਈ ਇਜਾਜ਼ਤ ਲੈਣੀ ਪਵੇਗੀ ਅਜਿਹੇ ਵਿਚ ਇਹ ਮਾਮਲਾ ਵੀ ਜਾਂਚ ਦਾ ਵਿਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -: