ਸ਼ਿਮਲਾ ਤੋਂ ਸਵਾਰੀਆਂ ਲੈ ਕੇ ਨਿਕਲੇ ਟੈਕਸੀ ਚਾਲਕ ਦੇ ਅਚਾਨਕ ਗਾਇਬ ਹੋਣ ਤੋਂ ਬਾਅਦ ਪਹਿਲਾਂ ਉਸਦੀ ਟੈਕਸੀ ਲੁਧਿਆਣਾ ਤੋਂ ਮਿਲੀ ਜਿਸ ਦੇ ਵਿੱਚ ਖੂਨ ਦੇ ਧੱਬੇ ਸਨ ਉਸ ਤੋਂ ਬਾਅਦ ਹਿਮਾਚਲ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਅੱਜ ਕੀਰਤਪੁਰ ਸਾਹਿਬ ਦੀ ਐਸ ਵਾਈ ਐਲ ਨਹਿਰ ਦੀ ਪਟਰੀ ਤੋਂ ਲਾਪਤਾ ਟੈਕਸੀ ਡਰਾਈਵਰ ਦੇ ਨਾਲ ਸੰਬੰਧਿਤ ਕੱਪੜੇ ਮਿਲੇ ਹਨ ਅਤੇ ਦੋਸ਼ੀਆਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਮਾਰ ਕੇ ਟੈਕਸੀ ਚਾਲਕ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਹੈ।
ਜ਼ਿਕਰਯੋਗ ਕਿ ਸ਼ਿਮਲਾ ਤੋਂ ਮਨਾਲੀ ਦੇ ਲਈ ਇਹਨਾਂ ਨੌਜਵਾਨਾਂ ਨੇ ਟੈਕਸੀ ਬੁੱਕ ਕਰਵਾਈ ਸੀ ਜਿਸ ਤੋਂ ਬਾਅਦ ਵਾਪਸ ਇਹ ਬਿਲਾਸਪੁਰ ਵਿਖੇ ਆ ਕੇ ਇਹਨਾਂ ਨੇ ਟੈਕਸੀ ਡਰਾਈਵਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਹਿਮਾਚਲ ਪੁਲਿਸ ਨੇ ਟੈਕਸੀ ਅਤੇ ਇਨ੍ਹਾਂ ਨੌਜਵਾਨਾਂ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ ਗ੍ਰਫਤਾਰੀ ਤੋਂ ਬਾਅਦ ਜਦੋਂ ਇਹਨਾਂ ਦਾ ਰਿਮਾਂਡ ਲਿਆ ਗਿਆ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਕੀਰਤਪੁਰ ਸਾਹਿਬ ਨਹਿਰ ਦੇ ਕੋਲ ਗੱਡੀ ਨੂੰ ਲਾ ਕੇ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਹੈ।
ਇਹ ਵੀ ਪੜ੍ਹੋ : ਕੇਦਾਰਨਾਥ ਵਿਚ ਟੁੱ/ਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ
ਇਸ ਮੰਦਭਾਗੀ ਘਟਨਾ ਤੋਂ ਬਾਅਦ ਟੈਕਸੀ ਚਾਲਕ ਦੇ ਘਰ ਵਾਲੇ ਰੋਂਦੇ ਕੁਰਲਾਂਦੇ ਨਜ਼ਰ ਆਏ ਉੱਥੇ ਹੀ ਹਿਮਾਚਲ ਪੁਲਿਸ ਦੀ ਵੱਡੀ ਟੁਕੜੀ ਵੱਲੋਂ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੂੰ ਲੁੱਟ ਖੋਹ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਹਿਮਾਚਲ ਪੁਲਿਸ ਦਾ ਕਹਿਣਾ ਹੈ ਕਿ 15 ਹਜਾਰ ਰੁਪਏ ਦੀ ਨਗਦ ਰਾਸ਼ੀ ਲੁੱਟਣ ਦੀ ਨੀਅਤ ਦੇ ਨਾਲ ਇਹਨਾਂ ਵੱਲੋਂ ਟੈਕਸੀ ਡਰਾਈਵਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਫਿਲਹਾਲ ਟੈਕਸੀ ਡਰਾਈਵਰ ਹਰੀ ਕ੍ਰਿਸ਼ਨ ਦੀ ਭਾਲ ਕੀਤੀ ਜਾ ਰਹੀ ਹੈ।