ਮੇਥੀ ਦੇ ਪੱਤਿਆਂ ‘ਚ ਕਈ ਅਜਿਹੇ ਫਾਇਦੇਮੰਦ ਤੱਤ ਹੁੰਦੇ ਹਨ ਜੋ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਆਓ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ।
ਸ਼ੂਗਰ ‘ਚ ਫ਼ਾਇਦੇਮੰਦ
ਮੇਥੀ ਦੇ ਪੱਤਿਆਂ ਦੇ ਪਾਣੀ ਦਾ ਨਿਯਮਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ‘ਚ ਪੌਲੀਫੇਨੋਲ ਹੁੰਦੇ ਹਨ ਜੋ ਕਿ ਐਂਟੀ-ਡਾਇਬੀਟਿਕ ਹੁੰਦੇ ਹਨ।
ਵਜ਼ਨ ਘਟਾਏ
ਮੇਥੀ ਦੇ ਪੱਤਿਆਂ ਦਾ ਪਾਣੀ ਭਾਰ ਘਟਾਉਣ ‘ਚ ਵੀ ਮਦਦਗਾਰ ਹੁੰਦਾ ਹੈ। ਇਸ ‘ਚ ਕੈਫੀਨ ਦੀ ਮਾਤਰਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲੋਰੀ ਬਰਨ ਕਰਨ ‘ਚ ਮਦਦ ਕਰਦੀ ਹੈ।
ਸਕਿਨ ਲਈ ਫਾਇਦੇਮੰਦ
ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਸਕਿਨ ਇੰਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।
ਪਾਚਨ ਤੰਤਰ ‘ਚ ਸੁਧਾਰ
ਰੋਜ਼ਾਨਾ ਸਵੇਰੇ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ‘ਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ। ਪਾਚਨ ਕਿਰਿਆ ਠੀਕ ਹੋਣ ਨਾਲ ਗੈਸ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ : CM ਮਾਨ ਅੱਜ ਅਬੋਹਰ ਦਾ ਕਰਨਗੇ ਦੌਰਾ, ਨਵੇਂ ਵਾਟਰ ਵਰਕਸ ਪ੍ਰੋਜੈਕਟ ਤੇ ਸਰਕਾਰੀ ਕਾਲਜ ਦਾ ਕਰਨਗੇ ਉਦਘਾਟਨ
ਦਿਮਾਗ ਲਈ ਫਾਇਦੇਮੰਦ
ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਬ੍ਰੇਨ ਸੈੱਲਜ਼ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਨਾਲ ਹੀ ਇਹ ਦਿਮਾਗ ‘ਚ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ।
ਦਿਲ ਲਈ ਫ਼ਾਇਦੇਮੰਦ
ਮੇਥੀ ਦੇ ਪੱਤਿਆਂ ਦਾ ਪਾਣੀ ਪੀਣਾ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ‘ਚ Flavonoids ਹੁੰਦੇ ਹਨ, ਜੋ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: