ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੇ ਮੁੰਬਈ ਦੇ ਖਾਰ ਵਿਚ ਸਥਿਤ ਘਰ ਵਿਚ ਲੱਖਾਂ ਰੁਪਏ ਦੀ ਚੋਰੀ ਹੋ ਗਈ। ਇਹ ਚੋਰੀ ਉਨ੍ਹਾਂ ਦੇ ਘਰ ‘ਤੇ ਪੇਂਟਿੰਗ ਦਾ ਕੰਮ ਕਰਨ ਵਾਲੇ ਕਾਰੀਗਰ ਨੇ ਕੀਤੀ ਹੈ। ਉਸ ਨੇ ਮੌਕਾ ਦੇਖ ਕੇ ਕੀਮਤੀ ਸਾਮਾਨ ‘ਤੇ ਹੱਥ ਸਾਫ ਕਰ ਲਿਆ। ਪੁਲਿਸ ਨੇ ਮੁਲਜ਼ਮ ਸਮੀਰ ਅੰਸਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਖਾਰ ਪੁਲਿਸ ਨੇ ਪੂਨਮ ਢਿੱਲੋਂ ਦੇ ਘਰ ਪੱਛਮ ਵਿਚ ਸਥਿਤ ਘਰ ਤੋਂ 1 ਲੱਖ ਰੁਪਏ ਦੀ ਕੀਮਤ ਦੀਆਂ ਹੀਰੇ ਦੀਆਂ ਵਾਲੀਆਂ, 35 ਹਜ਼ਾਰ ਰੁਪਏ ਨਕਦ ਤੇ 500 ਅਮਰੀਕੀ ਡਾਲਰ ਚੋਰੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ 6 ਜਨਵਰੀ ਨੂੰ ਹੋਈ ਤੇ ਮੁਲਜ਼ਮ ਦੀ ਪਛਾਣ 37 ਸਾਲ ਦੇ ਸਮੀਰ ਅੰਸਾਰੀ ਵਜੋਂ ਹੋਈ ਹੈ। ਐਕਟ੍ਰੈਸ ਜੁਹੂ ਵਿਚ ਰਹਿੰਦੀ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ ਅਨਮੋਲ ਖਾਰ ਸਥਿਤ ਰਿਹਾਇਸ਼ ‘ਚ ਰਹਿੰਦਾ ਹੈ। ਪੂਨਮ ਕਦੇ-ਕਦੇ ਖਾਰ ਸਥਿਤ ਘਰ ‘ਤੇ ਵੀ ਰੁਕਦੀ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਸਮੀਰ ਅੰਸਾਰੀ 28 ਦਸੰਬਰ ਤੋਂ 5 ਜਨਵਰੀ ਤੱਕ ਪੂਨਮ ਢਿੱਲੋਂ ਦੇ ਘਰ ‘ਤੇ ਸੀ। ਉਹ ਫਲੈਟ ਵਿਚ ਪੇਂਟਿੰਗ ਕਰਨ ਵਾਲੀ ਟੀਮ ਵਿਚ ਸ਼ਾਮਲ ਸੀ। ਕੰਮ ਕਰਨ ਦੌਰਾਨ ਉਸ ਨੂੰ ਅਲਮਾਰੀ ਖੁੱਲ੍ਹੀ ਦਿਖੀ ਜਿਸ ਵਿਚ ਉਹ ਕੀਮਤੀ ਸਾਮਾਨ ਸੀ। ਮੁਲਜ਼ਮ ਨੇ ਪੇਟਿੰਗ ਵਾਲੇ ਸਹਿਯੋਗੀਆਂ ਲਈ ਇਕ ਪਾਰਟੀ ‘ਤੇ 9000 ਰੁਪਏ ਖਰਚ ਕਰ ਦਿੱਤੇ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ‘ਤੇ ਜਗਜੀਤ ਡੱਲੇਵਾਲ ਦੀ ਹਾਲਤ ਨਾਜ਼ੁਕ, ਡਾਕਟਰੀ ਚੈਕਅੱਪ ਲੈਣ ਤੋਂ ਕੀਤਾ ਇਨਕਾਰ
ਚੋਰੀ ਦਾ ਪਤਾ ਉਦੋਂ ਲੱਗਾ ਜਦੋਂ ਐਕਟ੍ਰੈਸ ਦਾ ਪੁੱਤਰ ਅਨਮੋਲ 5 ਜਨਵਰੀ ਨੂੰ ਦੁਬਈ ਤੋਂ ਪਰਤਿਆ। ਉਨ੍ਹਾਂ ਨੇ ਅਲਮਾਰੀ ਵਿਚ ਸਾਮਾਨ ਦੀ ਜਾਂਚ ਕੀਤੀ ਤਾਂ ਉਹ ਗਾਇਬ ਸੀ। ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਨਾਲ ਗੱਲ ਕਰਨ ਦੇ ਬਾਅਦ ਐਕਟ੍ਰੈਸ ਦੇ ਮੈਨੇਜਰ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ। ਸ਼ਿਕਾਇਤ ਮਿਲਣ ਦੇ ਬਾਅਦ ਸਾਰੇ ਪੇਂਟਰਾਂ ਨੂੰ ਪੁੱਛਗਿਛ ਲਈ ਬੁਲਾਇਆ ਗਿਆ। ਇਸ ਦੌਰਾਨ ਸਮੀਰ ਅੰਸਾਰੀ ਨੇ ਆਪਣਾ ਜੁਰਮ ਕਬੂਲ ਲਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: