ਜੇ ਤੁਹਾਡੇ ਕੋਲ ਵੀ Windows 10 ਵਾਲਾ ਲੈਪਟਾਪ ਜਾਂ ਕੰਪਿਊਟਰ ਹੈ, ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਮਾਈਕ੍ਰੋਸਾਫਟ ਨੇ Windows 10 ਲਈ ਸੁਪੋਰਟ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮਾਈਕ੍ਰੋਸਾਫਟ ਨੇ ਐਲਾਨ ਕੀਤਾ ਹੈ ਕਿ 10 ਸਾਲ ਪੁਰਾਣਾ ਆਪ੍ਰੇਟਿੰਗ ਸਿਸਟਮ Windows 10 14 ਅਕਤੂਬਰ, 2025 ਨੂੰ ਰਿਟਾਇਰ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਕੰਪਨੀ ਹੁਣ ਵਿੰਡੋਜ਼ 10 ਯੂਜ਼ਰਸ ਲਈ ਮੁਫਤ ਸੁਰੱਖਿਆ ਅਪਡੇਟ ਜਾਰੀ ਨਹੀਂ ਕਰੇਗੀ, ਜਿਸ ਤੋਂ ਬਾਅਦ ਯੂਜ਼ਰਸ ਨੂੰ ਨਵੇਂ ਸੁਰੱਖਿਆ ਖਤਰਿਆਂ, ਡਾਟਾ ਲੀਕ ਅਤੇ ਮਾਲਵੇਅਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Windows 10 ਲਈ ਸਮਰਥਨ ਦਾ ਅੰਤ ਨਿੱਜੀ ਅਤੇ ਵਪਾਰਕ ਉਪਭੋਗਤਾਵਾਂ ਦੋਵਾਂ ਲਈ ਸਮੱਸਿਆਵਾਂ ਪੈਦਾ ਕਰੇਗਾ। ਮਾਈਕ੍ਰੋਸਾਫਟ ਦੇ ਇਸ ਐਲਾਨ ਤੋਂ ਬਾਅਦ ਆਈਟੀ ਸੁਰੱਖਿਆ ਮਾਹਰ ਥਾਸਟਰਨ ਉਰਬਾਂਸਕੀ ਨੇ ਕਿਹਾ ਕਿ 2025 ਵਿੱਚ ਇੱਕ ਵੱਡੀ ਸੁਰੱਖਿਆ ਅਸਫਲਤਾ ਤੋਂ ਬਚਣ ਲਈ ਸਾਰੇ ਯੂਜ਼ਰਸ ਨੂੰ ਤੁਰੰਤ Window 11 ਜਾਂ ਬਦਲਵੇਂ ਆਪ੍ਰੇਟਿੰਗ ਸਿਸਟਮ ‘ਤੇ ਸਵਿਚ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਕਤੂਬਰ 2025 ਤੱਕ ਉਡੀਕ ਕਰਨਾ ਯੂਜ਼ਰਸ ਨੂੰ ਸਾਈਬਰ ਹਮਲਿਆਂ ਅਤੇ ਡਾਟਾ ਲੀਕ ਲਈ ਬਹੁਤ ਕਮਜ਼ੋਰ ਬਣਾ ਸਕਦਾ ਹੈ। ਇਸ ਵੇਲੇ ਜਰਮਨੀ ਵਿੱਚ ਲਗਭਗ 65 ਫੀਸਦੀ ਕੰਪਿਊਟਰ (ਲਗਭਗ 32 ਮਿਲੀਅਨ) Windows 10 ਦੀ ਵਰਤੋਂ ਕਰ ਰਹੇ ਹਨ, ਜਦੋਂ ਕਿ ਸਿਰਫ 33 ਫੀਸਦੀ ਡਿਵਾਈਸਾਂ (ਲਗਭਗ 16.5 ਮਿਲੀਅਨ) Windows 11 ‘ਤੇ ਹਨ। ਮਾਈਕ੍ਰੋਸਾਫਟ ਦੇ ਇਸ ਫੈਸਲੇ ਨਾਲ 3.2 ਕਰੋੜ ਤੋਂ ਵੱਧ ਯੂਜ਼ਰਸ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਨਿਊ ਹਾਇਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਖਿਲਾਫ਼ ਮਾਮਲਾ ਦਰਜ, ਲੱਗੇੇ ਵੱਡੇ ਇਲਜ਼ਾਮ
ਕੀ ਕਰੀਏ?
Window 10 ਯੂ਼ਜ਼ਰਸ ਲਈ Windows 11 ਵਿੱਚ ਅਪਗ੍ਰੇਡ ਕਰਨਾ ਜਾਂ ਕਿਸੇ ਹੋਰ ਆਪ੍ਰੇਟਿੰਗ ਸਿਸਟਮ ਵਿੱਚ ਸਵਿਚ ਕਰਨਾ ਬਿਹਤਰ ਹੈ। ਜੇ ਤੁਸੀਂ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਚਿੰਤਤ ਹੋ ਤਾਂ ਤੁਹਾਡੇ ਲਈ ਲੀਨਕਸ ਵਰਗੇ ਸੁਰੱਖਿਅਤ ਆਪਸ਼ਨ ‘ਤੇ ਜਾਣਾ ਬਿਹਤਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: