ਮਾਨਵ ਵਿਕਾਸ ਸੰਸਥਾ ਵਲੋਂ ਕਰਵਾਏ ਗਏ ਨੁੱਕੜ ਨਾਟਕ -ਟੀ ਐਨ ਸੀ ਦੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾ ਪੰਜਾਬ ਦੇ ਛੇ ਜ਼ਿਲ੍ਹਿਆਂ ਪਟਿਆਲਾ, ਫਤਿਹਗੜ੍ਹ ਸਾਹਿਬ , ਮਲੇਰਕੋਟਲਾ, ਲੁਧਿਆਣਾ,ਮੋਗਾ ਅਤੇ ਜਲੰਧਰ ਦੇ ਪਿੰਡਾਂ ਵਿੱਚ ਡੈਮੋ ਪਲੋਟ, ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨ ਵੀਰਾਂ ਦੇ ਨਾਲ-ਨਾਲ ਕਿਸਾਨ ਭੈਣਾਂ ਨੂੰ ਵੀ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਨ ਅਤੇ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਦੀ ਜਾਣਕਾਰੀ ਦੇ ਰਹੀ ਹੈ ।
ਮਾਨਵ ਵਿਕਾਸ ਸੰਸਥਾ ਮੋਗਾ ਦੇ ਪਿੰਡਾਂ ਵਿੱਚ ਨੁੱਕੜ ਨਾਟਕ ਕਰਵਾ ਕੇ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਨੂੰ ਸਿੱਧੀ ਬਿਜਾਈ ਅਤੇ ਸੁਕਾ-ਸੁਕਾ ਕੇ ਪਾਣੀ ਲਾਉਣ ਵਾਲੀ ਵਿਧੀ ਨੂੰ ਅਪਣਾਉਣ ਬਾਰੇ ਜਾਗਰੂਕ ਕਰ ਰਹੀ ਹੈ। ਮਾਨਵ ਵਿਕਾਸ ਸੰਸਥਾ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਬਾਕਰਵਾਲਾ ਬਲਾਕ ਧਰਮਕੋਟ ਵਿੱਚ ਨੁੱਕੜ ਨਾਟਕ ਸਦਕਾ ਪਾਣੀ ਦੀ ਬੱਚਤ, ਘਰ ਸਬਜ਼ੀਆਂ ਲਗਾਉਣ , ਬਿਨਾ ਰੇਹ ਸਪ੍ਰੇਅ ਤੋਂ ਬਿਜਾਈ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਪ੍ਰੋਜੈਕਟ ਮੈਨੇਜਰ ਧਨੰਜੇ ਕੁਮਾਰ ਜੀ ਦੇ ਅਨੁਸਾਰ ਨੁੱਕੜ ਨਾਟਕ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਨੂੰ ਖੇਤੀਬਾੜੀ ਦੀਆਂ ਤਕਨੀਕਾ ਬਾਰੇ ਜਾਣਕਾਰੀ ਦੇਣ ਦਾ ਬਹੁਤ ਵਧੀਆ ਮਾਧਿਅਮ ਹੈ। ਇਸ ਨੁੱਕੜ ਨਾਟਕ ਸਮਾਗਮ ਵਿੱਚ ਤਕਰੀਬਨ 100 ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਨੇ ਸ਼ਿਰਕਤ ਕੀਤੀ । ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਦੇ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨੁੱਕੜ ਨਾਟਕ ਨੂੰ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ।ਜ਼ਿਲ੍ਹਾ ਕਾਰਡੀਨੇਟਰ ਸਿਮਰਨਜੋਤ ਸਿੰਘ ਨੇ ਦੱਸਿਆ ਕਿ ਅਸੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਾਂਗੇ ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ਪਹੁੰਚੇਗੀ SKM ਦੀ 6 ਮੈਂਬਰੀ ਕਮੇਟੀ, ਡੱਲੇਵਾਲ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ
ਇਸ ਮੌਕੇ ‘ਤੇ ਬਾਕਰਵਾਲਾ ਪਿੰਡ ਦੀ ਸਾਰੀ ਪੰਚਾਇਤ ਵੱਲੋਂ ਮਾਨਵ ਵਿਕਾਸ ਸੰਸਥਾ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ ।ਇਸ ਨੁੱਕੜ ਨਾਟਕ ਵਿੱਚ ਸਮੂਹ ਬਾਕਰਵਾਲਾ ਨਿਵਾਸੀ, ਮਾਨਵ ਵਿਕਾਸ ਸੰਸਥਾ ਦੇ ਖੇਤੀਬਾੜੀ ਸੁਪਰਵਾਈਜ਼ਰ ਸੰਦੀਪ ਕੌਰ ਕਿਸਾਨ ਮਿੱਤਰ ਮਨਜਿੰਦਰ ਸਿੰਘ, ਸੁਖਦੀਪ ਸਿੰਘ ਅਤੇ ਬੂਟਾ ਸਿੰਘ ਦੇ ਨਾਲ ਹੋਰ ਪਤਵੰਤੇ ਸੱਜਣ ਸ਼ਾਮਿਲ ਰਹੇ।
ਵੀਡੀਓ ਲਈ ਕਲਿੱਕ ਕਰੋ -: