ਗ੍ਰਹਿ ਮੰਤਰਾਲੇ ਅਤੇ ਭਾਰਤੀ ਸਾਈਬਰ ਕ੍ਰਾਈਮ ਟੀਮ ਨੇ ਲੋਕਾਂ ਨੂੰ QR ਕੋਡ ਸਕੈਮ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ ਅਤੇ ਚੌਕਸੀ ਹੀ ਇਸ ਧੋਖਾਧੜੀ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ।
ਡਿਜੀਟਲ ਯੁੱਗ ਵਿੱਚ ਜਿੱਥੇ ਤਕਨਾਲੋਜੀ ਸਾਡੀ ਜ਼ਿੰਦਗੀ ਨੂੰ ਸੌਖਾ ਬਣਾ ਰਹੀ ਹੈ, ਸਾਈਬਰ ਅਪਰਾਧੀ ਇਸ ਨੂੰ ਧੋਖਾਧੜੀ ਦਾ ਜ਼ਰੀਆ ਬਣਾ ਰਹੇ ਹਨ। ਅੱਜ ਕੱਲ੍ਹ ਇੱਕ ਨਵਾਂ ਫਰਾਡ “QR ਕੋਡ ਸਕੈਮ” ਜਾਂ “Quishing” ਸਾਹਮਣੇ ਆਇਆ ਹੈ, ਜੋ ਲੋਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰਨ ਦਾ ਇੱਕ ਖਤਰਨਾਕ ਤਰੀਕਾ ਬਣ ਗਿਆ ਹੈ।
ਕੀ ਹੈ Quishing?
ਕੁਇਸ਼ਿੰਗ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਸਾਈਬਰ ਅਪਰਾਧੀ ਜਾਅਲੀ QR ਕੋਡ ਦੀ ਵਰਤੋਂ ਕਰਦੇ ਹਨ। ਲੋਕ ਇਹਨਾਂ QR ਕੋਡਾਂ ਨੂੰ ਸਕੈਨ ਕਰਦੇ ਹਨ ਅਤੇ ਉਹਨਾਂ ਵੈਬਸਾਈਟਾਂ ਤੱਕ ਪਹੁੰਚਦੇ ਹਨ ਜੋ ਉਹਨਾਂ ਦੀ ਨਿੱਜੀ ਜਾਣਕਾਰੀ ਜਾਂ ਬੈਂਕਿੰਗ ਵੇਰਵੇ ਚੋਰੀ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।
ਜਾਅਲੀ ਵੈੱਬਸਾਈਟਾਂ ਦਾ ਜਾਲ: ਅਪਰਾਧੀ ਲੋਕਾਂ ਨੂੰ QR ਕੋਡ ਸਕੈਨ ਕਰਨ ਲਈ ਕਹਿ ਕੇ ਜਾਅਲੀ ਵੈੱਬਸਾਈਟਾਂ ‘ਤੇ ਲੈ ਜਾਂਦੇ ਹਨ।
ਖਤਰਨਾਕ ਸਾਫਟਵੇਅਰ ਦੀ ਵਰਤੋਂ: ਕੁਝ QR ਕੋਡਾਂ ਵਿੱਚ ਅਜਿਹੇ ਸਾਫਟਵੇਅਰ ਹੁੰਦੇ ਹਨ ਜੋ ਫ਼ੋਨ ਦੀ ਜਾਣਕਾਰੀ ਚੋਰੀ ਕਰ ਸਕਦੇ ਹਨ।
UPI ਪਿੰਨ ਦੀ ਮੰਗ: ਇਹ ਵੈੱਬਸਾਈਟਾਂ ਅਕਸਰ ਨਿੱਜੀ ਜਾਣਕਾਰੀ ਅਤੇ UPI ਪਿੰਨ ਦੀ ਮੰਗ ਕਰਦੀਆਂ ਹਨ।
ਇਹ ਵੀ ਪੜ੍ਹੋ : ਮੋਗਾ ‘ਚ ਦੁਕਾਨਦਾਰ ਨੂੰ ਲੁੱਟ.ਣ ਵਾਲਿਆਂ ਦਾ ਐ.ਨ/ਕਾ.ਊਂ/ਟਰ, ਫਾ/ਇ.ਰਿੰਗ ਦੌਰਾਨ ਇੱਕ ਨੂੰ ਲੱਗੀ ਗੋ/ਲੀ
ਕਿਵੇਂ ਸੁਰੱਖਿਅਤ ਰਹੀਏ?
- ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਪ੍ਰਾਪਤ ਕੀਤੇ QR ਕੋਡਾਂ ਨੂੰ ਸਕੈਨ ਕਰੋ।
- QR ਕੋਡ ਨੂੰ ਸਕੈਨ ਕਰਨ ਤੋਂ ਬਾਅਦ, ਵੈੱਬਸਾਈਟ ਦੇ URL ਨੂੰ ਧਿਆਨ ਨਾਲ ਚੈੱਕ ਕਰੋ।
- ਕਿਸੇ ਬੈਂਕ ਜਾਂ ਕਿਸੇ ਵਿੱਤੀ ਸੇਵਾ ਨਾਲ ਸਬੰਧਤ QR ਕੋਡ ਨੂੰ ਸਕੈਨ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰੋ।
- ਕਿਸੇ ਵੀ ਅਣਜਾਣ ਵੈੱਬਸਾਈਟ ਨੂੰ ਆਪਣੀ ਨਿੱਜੀ ਜਾਣਕਾਰੀ ਅਤੇ UPI ਪਿੰਨ ਨਾ ਦਿਓ।
ਵੀਡੀਓ ਲਈ ਕਲਿੱਕ ਕਰੋ -: