ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਵਿਦੇਸ਼ੀ ਦੇਸ਼ਾਂ ਦੇ ਟੈਰਿਫ ਤੇ ਹੋਰ ਮਾਲੀਆ ਇਕੱਠਾ ਕਰਨ ਲਈ ਇਕ ਹੋਰ ਵਿਭਾਗ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦਾ ਨਾਂ ਬਾਹਰੀ ਮਾਲੀਆ ਸੇਵਾ ਵਿਭਾਗ ਹੋਵੇਗਾ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਚਾਰਜ ਵਸੂਲਾਂਗੇ ਜੋ ਸਾਡੇ ਨਾਲ ਵਪਾਰ ਜ਼ਰੀਏ ਪੈਸਾ ਕਮਾਉਂਦੇ ਹਨ। ਟਰੰਪ ਦੀ ਨਵੀਂ ਯੋਜਨਾ ਦਾ ਡੈਮੋਕ੍ਰੇਟਿਕ ਸਾਂਸਦਾਂ ਨੇ ਵਿਰੋਧ ਕੀਤਾ। ਟਰੰਪ ਨੇ ਕਿਹਾ ਮੇਰੀ ਯੋਜਨਾ ਬਾਹਰੀ ਮਾਲੀਆ ਸੇਵਾ ਏਜੰਸੀ ਬਣਾਉਣ ਦੀ ਹੈ ਜੋ ਅਮਰੀਕਾ ਦੀ ਟੈਕਸ ਵਸੂਲੀ ਕਰਨ ਵਾਲੀ ਅੰਦਰੂਨੀ ਮਾਲੀਆ ਸੇਵਾ ਏਜੰਸੀ ਵਰਗੀ ਹੋਵੇਗੀ।
ਦਿੱਗਜ਼ ਕਾਰੋਬਾਰੀ ਐਲੋਨ ਮਸਕ ਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਤਿਆਰੀ ਵਿਚ ਜੁਟੇ ਹਨ। ਨਵੇਂ ਵਿਭਾਗ ਤਹਿਤ ਹਜ਼ਾਰਾਂ ਪੁਰਾਣੇ ਨਿਯਮਾਂ ਨੂੰ ਖਤਮ ਕਰਨ ਤੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਪਲਾਨਿੰਗ ਹੈ। ਇਹ ਵਿਭਾਗ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਵਾਧੂ ਨਿਯਮਾਂ ਨੂੰ ਘੱਟ ਕਰਨ, ਫਿਜ਼ੂਲ ਖਰਚਿਆਂ ਵਿਚ ਕਟੌਤੀ ਕਰਨ ਤੇ ਸੰਘੀ ਏਜੰਸੀਆਂ ਦੇ ਦੁਬਾਰਾ ਗਠਨ ਦਾ ਰਸਤਾ ਆਸਾਨ ਕਰੇਗਾ। ਟਰੰਪ ਨੇ ਮੈਕਸੀਕੋ ਤੇ ਕੈਨੇਡਾ ‘ਤੇ 25 ਫੀਸਦੀ ਤੇ ਚੀਨ ਤੋਂ ਆਉਣ ਵਾਲੇ ਸਾਮਾਨ ‘ਤੇ 60 ਫੀਸਦੀ ਟੈਰਿਫ ਲਗਾਉਣ ਬਾਰੇ ਕਿਹਾ।
ਇਹ ਵੀ ਪੜ੍ਹੋ : CBSE ਦਾ ਵਧੀਆ ਉਪਰਾਲਾ, ਹੁਣ ਬੋਰਡ ਕਲਾਸਾਂ ‘ਚੋਂ ਵਿਦਿਆਰਥੀ ਨਹੀਂ ਹੋਣਗੇ ਫੇਲ੍ਹ
ਸੀਨੇਟ ਦੀ ਵਿੱਤ ਕਮੇਟੀ ਦੇ ਚੋਟੀ ਦੇ ਡੈਮੋਕ੍ਰੇਕਟ ਓਰੇਗਨ ਸੀਨੇਟਰ ਰਾਨ ਵਿਡੇਨ ਨੇ ਟਰੰਪ ਦੀ ਪਲਾਨਿੰਗ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਟਰੰਪ ਦੀ ਯੋਨਾ ਅਮੀਰਾਂ ਨੂੰ ਟੈਕਸ ਤੋਂ ਛੋਟ ਦੇਣ ਤੇ ਅਮਰੀਕੀ ਪਰਿਵਾਰਾਂ ਤੇ ਛੋਟੇ ਵਪਾਰੀਆਂ ‘ਤੇ ਟੈਕਸ ਵਾਧਾ ਕਰਨ ਦੀ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਕ ਨਵੀਂ ਏਜੰਸੀ ਬਣਾਉਣਗੇ ਜੋ ਮੌਜੂਦਾ ਏਜੰਸੀਆਂ ਦੇ ਕੰਮਾਂ ਨੂੰ ਸੰਭਾਲੇਗੀ।
ਵੀਡੀਓ ਲਈ ਕਲਿੱਕ ਕਰੋ -: