ਅਸੀਂ ਖੁਦ ਨੂੰ ਸਿਹਤਮੰਦ ਰੱਖਣ ਲਈ ਪਤਾ ਨਹੀਂ ਕੀ-ਕੀ ਕਰਦੇ ਹਾਂ ਪਰ ਫਿਟਨੈੱਸ ਪਸੰਦ ਲੋਕ ਕੁਝ ਵੱਖ ਟਰਾਈ ਕਰਦੇ ਹਨ। ਅਸੀਂ ਸਾਰੇ ਰਾਤ ਨੂੰ ਦੁੱਧ ਪੀਂਦੇ ਹਾਂ ਤੇ ਜੇਕਰ ਥੋੜ੍ਹਾ ਜਿਹਾ ਐਕਸਟ੍ਰਾ ਕਰ ਲਿਆ ਤਾਂ ਉਸ ਵਿਚ ਹਲਦੀ ਜਾਂ ਸ਼ਹਿਦ ਮਿਲਾ ਕੇ ਪੀ ਲਿਆ ਪਰ ਨਵੇਂ ਟ੍ਰੈਂਡ ਤੇ ਫਿਟਨੈੱਸ ਦੇ ਦੀਵਾਨੇ ਲੋਕ ਨਵੇਂ ਤਰੀਕੇ ਨਾਲ ਨਿਊਟ੍ਰੀਸ਼ੀਅਨ ਲੈਂਦੇ ਹਨ। ਉਹ ਸਿਰਫ ਦੁੱਧ ਹੀ ਨਹੀਂ ਸਗੋਂ ਕੈਲਸ਼ੀਅਨ ਤੇ ਕਈ ਹੋਰ ਪੌਸ਼ਕ ਤੱਤਾਂ ਨਾਲ ਭਰਪੂਰ ਮਖਾਣੇ ਦਾ ਨਾਲ ਸੇਵਨ ਕਰਦੇ ਹਨ। ਮਖਾਣਾ ਜਿਸ ਨੂੰ ਫਾਕਸ ਨਟਸ ਜਾਂ ਲੋਟਸ ਸੀਡਸ ਵੀ ਕਿਹਾ ਜਾਂਦਾ ਹੈ, ਇਸ ਦੇ ਪੌਸ਼ਣ ਨਾਲ ਭਰਪੂਰ ਗੁਣਾਂ ਦੀ ਵਜ੍ਹਾ ਨਾਲ ਇਸ ਨੂੰ ਉਕ ਸੁਪਰਫੂਡ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿਚ ਮਖਾਣੇ ਉਬਾਲ ਕੇ ਪੀਂਦੇ ਹੋ ਤਾਂ ਉਸ ਦੇ ਕਈ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ।
ਮਖਾਣੇ ਤੇ ਦੁੱਧ ਦੇ ਫਾਇਦੇ
ਮਖਾਣਾ ਪ੍ਰੋਟੀਨ, ਕੈਲਸ਼ੀਅਨ, ਆਇਰਨ, ਮੈਗਨੀਸ਼ੀਅਮ ਤੇ ਫਾਈਬਰ ਦਾ ਚੰਗਾ ਸਰੋਤ ਹੈ। ਦੂਜੇ ਪਾਸੇ ਦੁੱਧ ਵਿਚ ਕੈਲਸ਼ੀਅਮ, ਵਿਟਾਮਿਨ ਡੀ ਤੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ। ਜਦੋਂ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਲਿਆ ਜਾਂਦਾ ਹੈ ਤਾਂ ਇਹ ਸ਼ਕਤੀਸ਼ਾਲੀ ਹੈਲਥ ਡ੍ਰਿੰਕ ਬਣ ਜਾਂਦਾ ਹੈ।
ਨੀਂਦ ਨੂੰ ਬਣਾਏ ਬੇਹਤਰ
ਰਾਤ ਨੂੰ ਮਖਾਣਾ ਦੁੱਧ ਪੀਣ ਨਾਲ ਸਰੀਰ ਵਿਚ ਮੇਲਾਟੋਨਿਨ ਹਾਰਮੋਨ ਲੈਵਲ ਵਧਦਾ ਹੈ ਜਿਸ ਨਾਲ ਨੀਂਦ ਸਕੂਨ ਭਰੀ ਹੁੰਦੀ ਹੈ। ਇਹ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੈ ਜੋ ਅਨੀਂਦਰਾ ਜਾਂ ਬੇਚੈਨੀ ਤੋਂ ਪ੍ਰੇਸ਼ਾਨ ਹਨ।
ਹੱਡੀਆਂ ਨੂੰ ਬਣਾਏ ਮਜ਼ਬੂਤ
ਮਖਾਣੇ ਤੇ ਦੁੱਧ ਦੋਵਾਂ ਵਿਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਇਸ ਨੂੰ ਰੈਗੂਲਰ ਤੌਰ ਤੋਂ ਲੈਣ ਨਾਲ ਆਸਟੀਯੋਪੋਰੋਸਿਸ ਵਰਗੀਆਂ ਹੱਡੀਆਂ ਦੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਪਾਚਣ ਤੰਤਰ ਨੂੰ ਸੁਧਾਰਦਾ ਹੈ
ਮਖਾਣਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਣ ਤੰਤਰ ਨੂੰ ਮਜ਼ਬੂਤ ਕਰਦਾ ਹੈ। ਦੁੱਧ ਵਿਚ ਮੌਜੂਦ ਲੈਕਟੋਜ ਪਾਚਣ ਲਈ ਫਾਇਦੇਮੰਦ ਬੈਕਟੀਰੀਆ ਨੂੰ ਵਧਾਉਂਦੇ ਹਨ ਜਿਸ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਭਾਰ ਘਟਾਉਣ ਵਿਚ ਮਦਦਗਾਰ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰਾਤ ਵਿਚ ਇਹ ਹੈਲਦੀ ਡ੍ਰਿੰਕ ਇਕ ਬੇਹਤਰੀਨ ਬਦਲ ਹੈ। ਮਖਾਣਾ ਘੱਟ ਕੈਲੋਰੀ ਤੇ ਜ਼ਿਆਦਾ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਪੀਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਜਿਸ ਨਾਲ ਬਾਰ-ਬਾਰ ਖਾਣ ਦੀ ਆਦਤ ‘ਤੇ ਕੰਟਰੋਲ ਹੁੰਦਾ ਹੈ।
ਸਕਿਨ ਦੇ ਵਾਲਾਂ ਲਈ ਫਾਇਦੇਮੰਦ
ਮਖਾਣਾ ਤੇ ਦੁੱਧ ਵਿਚ ਐਂਟੀਆਕਸੀਡੈਂਟਸ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਕਿਨ ਨੂੰ ਜਵਾਨ ਬਣਾਏ ਰੱਖਣ ਤੇ ਵਾਲਾਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਇਹ ਝੁਰੜੀਆਂ ਤੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ।
ਦਿਲ ਨੂੰ ਰੱਖਦਾ ਹੈ ਮਜ਼ਬੂਤ
ਮਖਾਣਾ ਦੁੱਧ ਵਿਚ ਮੌਜੂਦ ਮੈਗਨੀਸ਼ੀਅਮ ਤੇ ਪੌਟਾਸ਼ੀਅਮ ਹਾਰਟ ਹੈਲਥ ਨੂੰ ਬੇਹਤਰ ਬਣਾਉਂਦੇ ਹਨ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਤੇ ਕੋਲੈਸਟ੍ਰਾਲ ਲੈਵਲ ਨੂੰ ਸੰਤੁਲਿਤ ਰੱਖਦਾ ਹੈ।
ਵੀਡੀਓ ਲਈ ਕਲਿੱਕ ਕਰੋ -: