ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਵਿਦੇਸ਼ ਵਿਚ ਮਦਦ ਮੁਹੱਈਆ ਕਰਾਉਣ ਵਾਲੀ ਏਜੰਸੀ USAID ਦੇ 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ ਤੇ ਬਾਕੀ ਮੁਲਾਜ਼ਮਾਂ ਨੂੰ ਪੇਡ ਲੀਵ ‘ਤੇ ਭੇਜਿਆ ਜਾ ਰਿਹਾ ਹੈ ਯਾਨੀ ਉਹ ਕੰਮ ‘ਤੇ ਨਹੀਂ ਆਉਣਗੇ ਪਰ ਉਨ੍ਹਾਂ ਨੂੰ ਸੈਲਰੀ ਮਿਲਦੀ ਰਹੇਗੀ।
USAID (ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ) ਵਿਚ ਸਿਰਫ ਕੁਝ ਨੇਤਾ ਤੇ ਦੁਨੀਆ ਭਰ ਵਿਚ ਮੌਜੂਦ ਬੇਹੱਦ ਜ਼ਰੂਰੀ ਸਟਾਫ ਨੂੰ ਹੀ ਰੱਖਿਆ ਜਾਵੇਗਾ। ਇਹ ਉਹੀ ਸੰਸਥਾ ਹੈ ਜਿਸ ਨੇ ਭਾਰਤ ਵਿਚ ਚੋਣਾਂ ਦੌਰਾਨ ਵੋਟਰ ਟਰਨਆਊਟ ਵਧਾਉਣ ਲਈ 182 ਕਰੋੜ ਰੁਪਏ ਦੀ ਫੰਡਿੰਗ ਦਿੱਤੀ ਸੀ। ਇਸ ਨੂੰ ਲੈ ਕੇ ਟਰੰਪ ਬੀਤੇ ਇਕ ਹਫਤੇ ਵਿਚ 5 ਵਾਰ ਸਵਾਲ ਕਰ ਚੁੱਕੇ ਹਨ।
ਭਾਰਤ ਦੇ ਵਿੱਤ ਮੰਤਰਾਲੇ ਦੀ ਤਾਜਾ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ USAID ਨੇ 2023-2024 ਵਿਚ 6505 ਕਰੋੜ ਰੁਪਏ ਨਾਲ 7 ਪ੍ਰਾਜੈਕਟਰ ਫੰਡ ਕੀਤੇ ਸਨ। ਇਹ ਪ੍ਰਾਜੈਕਟਸ ਭਾਰਤ ਸਰਕਾਰ ਦੀ ਪਾਰਟਨਰਸ਼ਿਪ ਵਿਚ ਦੇਸ਼ ਵਿਚ ਕੰਮ ਕਰ ਰਹੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ USAID ਇਨ੍ਹਾਂ 7 ਪ੍ਰਾਜੈਕਟਸ ਲਈ ਵਿੱਤੀ ਸਾਲ 2023-24 ਵਿਚ ਲਗਭਗ 825 ਕਰੋੜ ਰੁਪਏ ਦਾ ਫੰਡ ਦੇਣ ਦੀ ਗੱਲ ਕਹੀ ਸੀ। ਵਿੱਤ ਮੰਤਰਾਲੇ ਤਹਿਤ ਡਿਪਾਰਟਮੈਂਟ ਆਫ ਇਕੋਨਾਮਿਕ ਅਫੇਅਰਸ ਨੇ ਆਪਣੀ ਰਿਪੋਰਟ ਵਿਚ 2023-24 ਵਿਚ ਫੰਡ ਕੀਤੇ ਗਏ ਪ੍ਰਾਜੈਕਟਸ ਦੀ ਡਿਟੇਲ ਸਾਂਝੀ ਕੀਤੀ ਹੈ। ਇਸ ਦੌਰਾਨ ਵੋਟਰ ਟਰਨਆਊਟ ਵਧਾਉਣ ਲਈ ਕੋਈ ਫੰਡਿਕ ਨਹੀਂ ਕੀਤੀ ਗਈ। ਜਿਹੜੇ ਪ੍ਰਾਜੈਕਟਸ ਲਈ ਫੰਡਿੰਗ ਕੀਤੀ ਗਈ ਉਹ ਖੇਤੀ ਤੇ ਫੂਡ ਸਕਿਓਰਿਟੀ ਪ੍ਰੋਗਰਾਮ, ਪਾਣੀ, ਸਫਾਈ ਤੇ ਹਾਈਜਿਨ, ਰਿਨਿਊਏਬਲ ਐਨਰਜੀ, ਡਿਜਾਸਟਰ ਮੈਨੇਜਮੈਂਟ ਤੇ ਸਿਹਤ ਨਾਲ ਜੁੜੇ ਹਨ।
ਇਹ ਵੀ ਪੜ੍ਹੋ : ਲਾਪਤਾ ਵਿਅਕਤੀ ਦੀ ਦੇਹ ਖੇਤਾਂ ਦੀ ਮਿੱਟੀ ‘ਚੋਂ ਹੋਈ ਬਰਾਮਦ, ਸਾਥੀਆਂ ਵੱਲੋਂ ਕਤਲ ਕੀਤੇ ਜਾਣ ਦਾ ਖਦਸ਼ਾ
ਦੱਸ ਦੇਈਏ ਕਿ ਦੋ-ਪੱਖੀ ਵਿਕਾਸ ਸਹਾਇਤਾ ਭਾਰਤ ਲਈ 1951 ਵਿਚ ਸ਼ੁਰੂ ਹੋਈ ਸੀ। ਇਹ ਮੁੱਖ ਤੌਰ ਤੋਂ USADI ਜਰੀਏ ਭੇਜੀ ਜਾਂਦੀ ਹੈ। ਇਸ ਦੇ ਸ਼ੁਰੂ ਹੋਣ ਦੇ ਬਾਅਦ USADI ਨੇ ਭਾਰਤ ਵਿਚ 555 ਤੋਂ ਵੱਧ ਯੋਜਨਾਵਾਂ ਲਈ 1.47 ਲੱਖ ਕਰੋੜ ਰੁਪਏ ਤੋਂ ਵੱਧ ਦੀ ਆਰਥਿਕ ਮਦਦ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























