ਜੰਮੂ-ਕਸ਼ਮੀਰ ਵਿਚ ਹੋਏ ਇਕ ਵਿਆਹ ਦੀ ਬਹੁਤ ਚਰਚਾ ਹੈ ਜਿਸ ਵਿਚ ਇਕ ਪਾਕਿਸਤਾਨੀ ਕੁੜੀ ਨੂੰ CRPF ਜਵਾਨ ਨਾਲ ਪਿਆਰ ਹੋ ਗਿਆ ਤੇ ਬਾਅਦ ਵਿਚ ਉਸ ਨੇ ਵਿਆਹ ਵੀ ਬਹੁਤ ਹੀ ਵੱਖਰੇ ਅੰਦਾਜ਼ ਵਿਚ ਰਚਾਇਆ।
ਜੰਮੂ ਦੇ ਭਲਵਾਲ ਵਾਸੀ ਸੀਆਰਪੀਐੱਫ ਜਵਾਨ ਮੁਨੀਰ ਅਹਿਮਦ ਨੇ ਪਾਕਿਸਤਾਨ ਦੀ ਮਾਨੇਲ ਖਾਨ ਨਾਲ ਵਿਆਹ ਕੀਤਾ ਹੈ। ਮਾਨੇਲ ਪਾਕਿਸਤਾਨ ਦੇ ਪੰਜਾਬ ਖੇਤਰ ਦੀ ਰਹਿਣ ਵਾਲੀ ਹੈ। ਮਾਨੇਲ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਦੇ ਗੁਜਰਾਂਵਾਲਾ ਦੇ ਕੋਟਲੀ ਫਕੀਰ ਚੰਦ ਵਾਸੀ ਮੁਹੰਮਦ ਅਸਗਰ ਖਾਨ ਦੀ ਧੀ ਹੈ। ਪਿਛਲੇ ਸਾਲ 24 ਮਈ ਨੂੰ ਇਨ੍ਹਾਂ ਨੇ ਵਿਆਹ ਕੀਤਾ ਸੀ।
ਵੀਜ਼ਾ ਨਾ ਮਿਲਣ ਕਾਰਨ ਵਿਆਹ ਵਿਚ ਦੇਰੀ ਹੋਣ ਦੇ ਬਾਅਦ ਇਸ ਜੋੜੇ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਅਨੋਖੇ ਤਰੀਕੇ ਨਾਲ ਵਿਆਹ ਕੀਤਾ। ਅਜਿਹੇ ਵਿਚ ਹੁਣ ਅਧਿਕਾਰਕ ਤੌਰ ਤੋਂ ਵਿਆਹ ਕਰਨ ਦੇ ਬਾਅਦ ਪਾਕਿਸਤਾਨੀ ਲੜਕੀ ਮਾਨੇਲ ਭਾਰਤੀ ਸੁਨੀਰ ਦੀ ਪਤਨੀ ਬਣ ਗਈ ਹੈ। ਵਿਆਹ ਦੇ ਬਾਅਦ ਹੁਣ ਉਨ੍ਹਾਂ ਨੂੰ 15 ਦਿਨ ਦਾ ਵੀਜ਼ਾ ਮਿਲਿਆ ਤਾਂ ਉਹ ਆਪਣੇ ਪਤੀ ਨੂੰ ਮਿਲਣ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਜੰਮੂ ਪਹੁੰਚੀ ਹੈ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ਼ ਮਾਨ ਸਰਕਾਰ ਹੋਈ ਸਖ਼ਤ, ਸਰਹੱਦ ਪਾਰੋਂ ਤਸਕਰੀ ਰੋਕਣ ਲਈ ਐਂਟੀ ਡਰੋਨ ਸਿਸਟਮ ਕਰੇਗੀ ਤਿਆਰ
ਮਾਨੇਲ ਦੇਰ ਰਾਤ ਜਦੋਂ ਸਰਹੱਦ ਪਾਰ ਕਰਕੇ ਭਾਰਤ ਪਹੁੰਚੀ ਤਾਂ ਉਸ ਦੇ ਸਹੁਰੇ ਵਾਲੇ ਭਾਰਤੀ ਸਰਹੱਦ ਦੇ ਦੂਜੇ ਪਾਸੇ ਉਸਦਾ ਇੰਤਜ਼ਾਰ ਕਰ ਰਹੇ ਸਨ। ਨਵੀਂ ਨੂੰਹ ਦਾ ਸਰਹੱਦ ‘ਤੇ ਰਵਾਇਤੀ ਤੌਰ ਨਾਲ ਸਵਾਗਤ ਕੀਤਾ ਗਿਆ ਤੇ ਉਸ ਨੂੰ ਸਹੁਰੇ ਘਰ ਲਿਆਂਦਾ ਗਿਆ। ਜਿਵੇਂ ਹੀ ਇਹ ਖਬਰ ਪਿੰਡ ਪਹੁੰਚੀ ਤਾਂ ਪਾਕਿਸਤਾਨੀ ਦੁਲਹਨ ਨੂੰ ਦੇਖਣ ਲਈ ਕਾਫੀ ਭੀੜ ਇਕੱਠੀ ਹੋ ਗਈ। ਮੁਨੀਰ ਅਹਿਮਦ ਮੌਜੂਦਾ ਸਮੇਂ ਜ਼ਿਲ੍ਹੇ ਸ਼ਿਵਖੋਰੀ ਵਿਚ ਸੀਆਰਪੀਐੱਫ ਵਿਚ ਤਾਇਨਾਤ ਹਨ।
ਵੀਡੀਓ ਲਈ ਕਲਿੱਕ ਕਰੋ -:
























