ਜਲੰਧਰ ਵਿਚ ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇ ਵਿਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਦੀ ਅੱਜ ਅਦਾਲਤ ਵਿਚ ਪੇਸ਼ੀ ਹੋਈ। ਪੁਲਿਸ ਨੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ। ਜਗਤਾਰ ਸਿੰਘ ਤਾਰਾ ਖ਼ਿਲਾਫ਼ ਭੋਗਪੁਰ ਥਾਣੇ ਵਿੱਚ ਫੰਡਿੰਗ ਦਾ ਕੇਸ ਦਰਜ ਹੈ। ਉਸ ਨੂੰ ਅੱਜ ਇਸੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਵਕੀਲ KS ਹੁੰਦਲ ਨੇ ਦੱਸਿਆ ਕਿ ਭੋਗਪੁਰ ਥਾਣੇ ਵਿਚ ਦਰਜ ਕੇਸ ਨੂੰ ਲੈ ਕੇ ਲਿਆਇਆ ਗਿਆ। ਉਨ੍ਹਾਂ ਕਿਹਾ ਕਿ ਤਾਰਾ ਨੂੰ ਭੋਗਪੁਰ ਵਿਚ ਦਰਜ FIR ਨੰਬਰ 103 ਦੇ ਤਹਿਤ ਫੰਡਿੰਗ ਦੇ ਮਾਮਲੇ ਵਿਚ ਅੱਜ ਕੋਰਟ ਵਿਚ ਪੁਲਿਸ ਲੈ ਕੇ ਆਈ ਸੀ।
ਇਹ ਮਾਮਲਾ 28 ਸਤੰਬਰ 2009 ਨੂੰ ਦਰਜ ਕੀਤਾ ਗਿਆ ਸੀ, ਜਿਸ ਵਿੱਚ ਪੁਲਿਸ ਨੇ ਦੋਸ਼ ਲਾਏ ਸਨ ਕਿ ਤਾਰਾ ਨੇ ਕੁਝ ਫੰਡ ਗੈਰ-ਕਾਨੂੰਨੀ ਢੰਗ ਨਾਲ ਬਣਾਏ ਹਨ। ਵਕੀਲ ਨੇ ਦੱਸਿਆ ਕਿ ਉਕਤ ਫੰਡਿੰਗ ਵਿੱਚ ਸ਼ਾਮਲ ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Love Marriage ਮਗਰੋਂ ਕੁੜੀ ਨੇ ਕ.ਤ/ਲ ਕੀਤਾ ਪਤੀ, ਮਾਂ ਨੇ ਦਿੱਤਾ ਸਾਥ, ਵਜ੍ਹਾ ਹੈਰਾਨ ਕਰਨ ਵਾਲੀ
ਵਕੀਲ ਨੇ ਦੱਸਿਆ ਕਿ ਉਹ ਉਕਤ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੇ ਕੇਸ ਵੀ ਦੇਖ ਰਹੇ ਹਨ, ਜਿਨ੍ਹਾਂ ਵਿੱਚੋਂ 8 ਜਮਾਨਤ ’ਤੇ ਰਿਹਾਅ ਹੋ ਚੁੱਕੇ ਹਨ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਦੀ ਅਦਾਲਤ ‘ਚ ਪੇਸ਼ੀ ਹੋਈ, ਜਿਸ ਵਿੱਚ ਅੱਜ ਇੱਕ ਗਵਾਹ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ 8 ਅਪ੍ਰੈਲ ਨੂੰ ਦੋ ਗਵਾਹਾਂ ਦੀ ਪੇਸ਼ੀ ਤੈਅ ਕੀਤੀ ਗਈ ਹੈ, ਜਿਸ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਗਤਾਰ ਤਾਰਾ ਨੂੰ ਬੁੜੈਲ ਜੇਲ੍ਹ ਤੋਂ ਲਿਆਂਦਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
