ਚੀਕੂ ਭੂਰੇ ਰੰਗ ਦੀ ਚਿਕਨੀ ਪਰਤ ਵਾਲਾ ਮਿੱਠਾ ਫਲ ਹੈ। ਇਹ ਦਿਖਣ ਵਿਚ ਆਲੂ ਵਰਗਾ ਹੁੰਦਾ ਹੈ ਪਰ ਗਰਮੀ ਦੇ ਮੌਸਮ ਵਿਚ ਸਿਹਤ ਲਈ ਕਿਸੇ ਵੀ ਦਵਾਈ ਤੋਂ ਘੱਟ ਨਹੀਂ ਹੈ। ਆਯੁਰਵੇਦ ਤੇ ਨਿਊਟ੍ਰੀਸ਼ੀਅਨ ਮਾਹਿਰਾਂ ਮੁਤਾਬਕ ਚੀਕੂ ਵਿਚ ਇੰਨੇ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਕਿ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਦਾ ਹੱਲ ਬਣ ਸਕਦਾ ਹੈ।
ਚੀਕੂ ਵਿਚ ਵਿਟਾਮਿਨ ਏ, ਬੀ, ਸੀ, ਈ ਦੇ ਨਾਲ-ਨਾਲ ਕੈਲਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ, ਪੌਟਾਸ਼ੀਅਮ, ਫਾਈਬਰ ਤੇ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ, ਪਾਚਣ ਨੂੰ ਸੁਧਾਰਨ ਤੇ ਅੱਖਾਂ ਦੀ ਰੌਸ਼ਨੀ ਨੂੰ ਬਣਾਏ ਰੱਖਣ ਵਿਚ ਮਦਦ ਕਰਦੇ ਹਨ।
ਚੀਕੂ ਦਾ ਰੈਗੂਲਰ ਸੇਵਨ ਦਿਲ ਨੂੰ ਸਿਹਤਮੰਦ ਰੱਖਦਾ ਹੈ ਤੇ ਪਾਚਣ ਤੰਤਰ ਨੂੰ ਬੇਹਤਰ ਬਣਾਉਂਦਾ ਹੈ। ਗਰਮੀਆਂ ਵਿਚ ਇਹ ਫਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਤੇ ਜਖਮ ਨੰ ਸੁਕਾਉਣ ਵਿਚ ਵੀ ਅਸਰਦਾਰ ਹੁੰਦਾ ਹੈ। ਇਸ ਵਿਚ ਸੋਜਿਸ਼ ਰੋਕੂ ਗੁਣ ਹੁੰਦੇ ਹਨ ਜੋ ਸਰੀਰ ਵਿਚ ਸੋਜਿਸ਼ ਨੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਚੀਕੂ ਵਿਚ ਮੌਜਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਜਦੋਂ ਕਿ ਇਸ ਦੇ ਹੋਰ ਪੌਸ਼ਕ ਤੱਤ ਸਰੀਰ ਦੀ ਕਮਜ਼ੋਰੀ ਦੂਰ ਕਰਦੇ ਹਨ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਸਹਾਇਕ ਹੁੰਦੇ ਹਨ। ਇਹ ਫਲ ਸਰੀਰ ਦੀ ਰੋਕ-ਰੋਕੂ ਸਮਰੱਥਾ ਨੂੰ ਵਧਾਉਂਦੇ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 3 ਮਈ ਨੂੰ ਹੁਸੈਨੀਵਾਲਾ ਬਾਰਡਰ ‘ਤੇ ਕੀਤਾ ਜਾਵੇਗਾ ਪ੍ਰਦਰਸ਼ਨ : ਸਿਮਰਨਜੀਤ ਸਿੰਘ ਮਾਨ
ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਡਾਕਟਰ ਦੀ ਸਲਾਹ ਦੇ ਬਿਨਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਵਿਚ ਇਸ ਲੇਟੇਕਸ ਤੇ ਟੈਨਿਕ ਨਾਂ ਦੇ ਤੱਤ ਪਾਏ ਜਾਂਦੇ ਹਨ ਜੋ ਸ਼ੂਗਰ ਲੈਵਲ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਤੋੰ ਇਲਾਵਾ ਜੇਕਰ ਕਿਸੇ ਨੂੰ ਕਿਸੇ ਫਲ ਤੋਂ ਐਲਰਜੀ ਹੈ ਤਾਂ ਵੀ ਚੀਕੂ ਦਾ ਸੇਵਨ ਕਰਨ ਤੋਂ ਪਹਿਲਾਂ ਸਲਾਹ ਲੈਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























