ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੀ ਰੀ-ਅਪੀਅਰ ਹੈ, ਉਨ੍ਹਾਂ ਦੀ ਪ੍ਰੀਖਿਆ ਜੂਨ ਵਿਚ ਲਈ ਜਾਵੇਗੀ। ਇਹ ਫੈਸਲਾ PSEB ਮੈਨੇਜਮੈਂਟ ਨੇ ਲਿਆ ਹੈ। ਪ੍ਰੀਖਿਆ ਫੀਸ ਆਨਲਾਈਨ ਭਰੀ ਜਾਵੇਗੀ।
ਨਾਲ ਹੀ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਦਾ ਇੱਕ ਮੌਕਾ ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀ ਇਮਤਿਹਾਨ ਪਾਸ ਨਹੀਂ ਕਰ ਸਕਣਗੇ, ਉਨ੍ਹਾਂ ਦਾ ਨਤੀਜਾ ਨਾਨ-ਪ੍ਰਮੋਟ ਐਲਾਣਿਆ ਜਾਵੇਗਾ। ਉਨ੍ਹਾਂ ਨੂੰ ਦੁਬਾਰਾ 8ਵੀਂ ਜਮਾਤ ਦੀ ਪ੍ਰੀਖਿਆ ਦੇਣੀ ਪਵੇਗੀ।

PSEB ਵੱਲੋਂ ਦਾਖਲਾ ਫੀਸ 1050 ਰੁਪਏ ਤੈਅ ਕੀਤੀ ਗਈ ਹੈ, ਜਦਕਿ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ 200 ਰੁਪਏ ਵਾਧੂ ਦੇਣੇ ਹੋਣਗੇ। ਪੰਜ ਮਈ ਤੱਕ ਬਿਨਾਂ ਲੇਟ ਫੀਸ ਦੇ ਦਾਖਲਾ ਫਾਰਮ ਭਰਨੇ ਹੋਣਗੇ। ਇਸ ਤੋਂ ਬਾਅਦ 12 ਮਈ ਤੱਕ 500 ਰੁਪਏ ਲੇਟ ਫੀਸ ਤੇ 15 ਮਈ ਤੱਕ 1500 ਰੁਪਏ ਲੇਟ ਫੀਸ ਤੈਅ ਕੀਤੀ ਗਈ ਹੈ। ਤੈਅ ਸਮੇਂ ਤੋਂ ਬਾਅਦ ਕਿਸੇ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਦਿੱਲੀ ‘ਚ AAP ਨਹੀਂ ਲੜੇਗੀ MCD ਮੇਅਰ ਚੋਣ ! ਨਾਮਜ਼ਦਗੀ ਦਾ ਅੱਜ ਆਖਰੀ ਦਿਨ, 25 ਅਪ੍ਰੈਲ ਨੂੰ ਨਵੇਂ ਮੇਅਰ ਦੀ ਹੋਵੇਗੀ ਚੋਣ
PSEB ਮੁਤਾਬਕ ਪ੍ਰੀਖਿਆ ਫਾਰਮ ਭਰਨ ਲਈ, ਵਿਦਿਆਰਥੀਆਂ ਨੂੰ ਬੋਰਡ ਦੀ ਵੈਬਸਾਈਟ ਜਾਂ ਸਕੂਲ ਦੀ ਲਾਗਇਨ ਆਈਡੀ ‘ਤੇ ਜਾਣਾ ਪਵੇਗਾ। ਤੁਹਾਨੂੰ ਉੱਥੋਂ ਦਾਖਲਾ ਫਾਰਮ ਭਰਨਾ ਹੋਵੇਗਾ। ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਵੈੱਬਸਾਈਟ ‘ਤੇ ਪੂਰੀ ਹੋ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ https://www.pseb.ac.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























