ਬੀਤੇ ਕੁਝ ਸਾਲਾਂ ਤੋਂ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੇ ਕਸ਼ਮੀਰ ਵਿਚ ਪਹਿਲਗਾਮ ਹਮਲੇ ਦੇ ਬਾਅਦ ਤੋਂ ਪਲਾਇਨ ਤੇਜ਼ ਹੋ ਗਿਆ ਹੈ। 26 ਸੈਲਾਨੀਆਂ ਦੀ ਮੌਤ ਦੇ ਬਾਅਦ ਤੋਂ ਦੇਸ਼ ਦੇ ਕਈ ਸੂਬਿਆਂ ਤੋਂ ਬੁਕਿੰਗ ਕੈਂਸਲ ਹੋ ਰਹੀਆਂ ਹਨ। ਪੂਰਾ ਕਸ਼ਮੀਰ ਬੁੱਧਵਾਰ ਨੂੰ ਬੰਦ ਰਿਹਾ। ਜੂਨ ਤੱਕ ਫਲਾਈਟ, ਹੋਟਲ, ਰਿਜ਼ਾਰਟ ਸਾਰੀ ਬੁਕਿੰਗ ਕੈਂਸਲ ਹੋ ਰਹੀ ਹੈ।
ਇਨ੍ਹਾਂ ਸਭ ਦੇ ਦਰਮਿਆਨ ਸੰਯੁਕਤ ਰਾਜ ਅਮਰੀਕਾਤੇ ਬ੍ਰਿਟੇਨ ਵੱਲੋਂ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਈਜਰੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਸਾਫ ਨਿਰਦੇਸ਼ ਦਿੱਤੇ ਹਨ ਕਿ ਉਹ ਕਸ਼ਮੀਰ ਦੀ ਯਾਤਰਾ ਨਾ ਕਰਨ। ਉਨ੍ਹਾਂ ਕਿਹਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਵਿਚ ਵਧਦੇ ਤਣਾਅ ਕਾਰਨ ਦੋਵੇਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਨਾ ਕਰਨ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਸਾਰੀਆਂ ਟ੍ਰੈਵਲ ਯਾਤਰਾ ਤੋਂ ਬਚਣਾ ਚਾਹੀਦਾ ਹੈ ਤੇ ਵਾਹਗਾ-ਅਟਾਰੀ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਨੇ ਖਾਸ ਤੌਰ ਤੋਂ ਯੂਕੇ ਦੇ ਨਾਗਰਿਕਾਂ ਤੋਂ ਪਹਿਲਗਾਮ ਤੇ ਸ਼੍ਰੀਨਗਰ ਦੀ ਯਾਤਰਾ ਨਾ ਕਰਨ ਨੂੰ ਕਿਹਾ। ਭਾਰਤ ਤੇ ਪਾਕਿਸਤਾਨ ਵਿਚ ਕੰਟਰੋਲ ਰੇਖਾ ‘ਤੇ ਹਮੇਸ਼ਾ ਤਣਾਅਪੂਰਨ ਮਾਹੌਲ ਹੀ ਰਹਿੰਦਾ ਹੈ। ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ਬਣਾਉਣ ਦੀ ਐਡਵਾਇਜਰੀ ਨਾਲ ਅਮਰੀਕਾ ਤੇ ਬ੍ਰਿਟੇਨ ਨੇ ਖਦਸ਼ਾ ਪ੍ਰਗਟਾਇਆ ਕਿ ਉਥੇ ਹਾਲਾਤ ਖਰਾਬ ਹਨ।
ਇਹ ਵੀ ਪੜ੍ਹੋ : ਥਾਰ ਵਾਲੀ ਮੈਡਮ ਦੇ ਸਾਥੀ ਬਲਵਿੰਦਰ ਦੀ ਕੋਰਟ ‘ਚ ਹੋਈ ਪੇਸ਼ੀ, ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ
ਦੱਸ ਦੇਈਏ ਕਿ ਮੰਗਲਵਾਰ ਨੂੰ ਪਹਿਲਗਾਮ ਦੇ ਬੈਸਰਨ ਘਾਟੀ ਵਿਚ ਪਾਕਿ ਅੱਤਵਾਦੀਆਂ ਨੇ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਇਹ ਸਾਰੇ ਲੋਕ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਕਸ਼ਮੀਰ ਘੁੰਮਣ ਆਏ ਸਨ। ਇਸ ਹਮਲੇ ਨਾਲ ਪੂਰਾ ਦੇਸ਼ ਗੁੱਸੇ ਵਿਚ ਹੈ। ਥਾਂ-ਥਾਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਤੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























