ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫਿਰ ਤੋਂ ਵੱਡਾ ਐਕਸ਼ਨ ਲੈਣ ਦੀ ਤਿਆਰੀ ਵਿਚ ਹਨ। ਇਸ ਵਾਰ ਇਹ ਐਕਸ਼ਨ ਵੈਨੇਜ਼ੁਏਲਾ ਵਾਸੀਆਂ ਖਿਲਾਫ ਲਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ 350,000 ਵੈਨੇਜ਼ੁਏਲਾ ਵਾਸੀਆਂ ਨੂੰ ਦਿੱਤੀ ਗਈ ਅਸਥਾਈ ਕਾਨੂੰਨੀ ਸੁਰੱਖਿਆ ਵਾਪਸ ਲੈਣ ਲਈ ਕਿਹਾ ਹੈ ਜਿਸ ਨਾਲ ਉਨ੍ਹਾਂ ਦੇ ਦੇਸ਼ ਨਿਕਾਲਾ ਦੀ ਸੰਭਾਵਨਾ ਵਧ ਗਈ ਹੈ।
ਜੇਕਰ ਇਹ ਸੁਰੱਖਿਆ ਵਾਪਸ ਲੈ ਲਈ ਜਾਂਦੀ ਹੈ ਤਾਂ ਇਨ੍ਹਾਂ ਸਾਰੇ ਲੋਕਾਂ ਦਾ ਅਮਰੀਕਾ ਵਿਚ ਰਹਿਣਾ ਨਾਮੁਮਕਿਨ ਹੋ ਜਾਵੇਗਾ ਯਾਨੀ ਉਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਯਕੀਨੀ ਹੋ ਜਾਵੇਗਾ। ਇਨ੍ਹਾਂ ਸਭ ਦੇ ਵਿਚਾਲੇ ਨਿਆਂ ਵਿਭਾਗ ਨੇ ਹਾਈ ਕੋਰਟ ਦੇ ਇਕ ਜੱਜ ਦੇ ਉਸ ਫੈਸਲੇ ਨੂੰ ਰੋਕਣ ਲਈ ਕਿਹਾ ਜਿਸ ਵਿੱਚ ਵੈਨੇਜ਼ੁਏਲਾ ਵਾਸੀਆਂ ਲਈ ਅਸਥਾਈ ਸੁਰੱਖਿਅਤ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ ਸੀ, ਜੋ ਕਿ ਪਿਛਲੇ ਮਹੀਨੇ ਖਤਮ ਹੋ ਜਾਣੀ ਸੀ ਅਜਿਹੇ ਵਿਚ ਸਾਢੇ ਤਿੰਨ ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪਾਣੀ ਵਿਵਾਦ ‘ਤੇ BBMB ਨੇ ਸੱਦੀ ਐਮਰਜੈਂਸੀ ਮੀਟਿੰਗ, ਪੰਜਾਬ-ਹਿਮਾਚਲ ਸਣੇ 4 ਸੂਬਿਆਂ ਦੇ ਅਧਿਕਾਰੀ ਹੋਣਗੇ ਸ਼ਾਮਲ
ਟਰੰਪ ਪ੍ਰਸ਼ਾਸਨ ਨੇ ਵੱਖ-ਵੱਖ ਸੁਰੱਖਿਆਵਾਂ ਨੂੰ ਵਾਪਸ ਲੈਣ ਲਈ ਵੱਡੇ ਕਦਮ ਚੁੱਕੇ ਹਨ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਵੀ ਦਿੱਤੀ ਹੈ। ਇਸ ਵਿਚ ਕੁੱਲ 6 ਲੱਖ ਦੇ ਕਰੀਬ ਵੇਂਜੁਏਲਾ ਪ੍ਰਵਾਸੀ, 5 ਲੱਖ ਹੈਤੀ ਵਾਸੀਆਂ ਲਈ ਟੀਪੀਐੱਸ ਖਤਮ ਕਰਨਾ ਸ਼ਾਮਲ ਹੈ। ਅਮਰੀਕਾ ਵਿਚ ਪਹਿਲਾਂ ਹੀ ਰਹਿ ਰਹੇ ਲੋਕਾਂ ਨੂੰ 18 ਮਹੀਨਿਆਂ ਦੇ ਵਾਧੇ ਵਿਚ ਟੀਪੀਐੱਸ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਦੇਸ਼ ਕੁਦਰਤੀ ਆਫਤ ਜਾਂ ਫਿਰ ਸਿਵਲ ਟਕਰਾਅ ਕਾਰਨ ਵਾਪਸੀ ਲਈ ਅਸੁਰੱਖਿਅਤ ਮੰਨੇ ਜਾਂਦੇ ਹਨ। ਅਜਿਹੇ ਵਿਚ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























