ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਟੀ-20 ਫਾਰਮੈਟ ਤੋਂ ਰੋਹਿਤ ਨੇ ਪਹਿਲਾਂ ਹੀ ਸੰਨਿਆਸ ਲੈ ਲਿਆ ਸੀ। ਹੁਣ ਟੈਸਟ ਕ੍ਰਿਕਟ ਵਿਚ ਵੀ ਰੋਹਿਤ ਸ਼ਰਮਾ ਖੇਡਦੇ ਨਹੀਂ ਦਿਖਣਗੇ ਹਾਲਾਂਕਿ ਵਨਡੇ ਵਿਚ ਰੋਹਿਤ ਸ਼ਰਮਾ ਖੇਡਦੇ ਰਹਿਣਗੇ। ਰੋਹਿਤ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿੱਤੀ ।
ਇਸ ਫੈਸਲੇ ਨਾਲ ਰੋਹਿਤ ਸ਼ਰਮਾ ਦੇ 11 ਸਾਲ ਦੇ ਲੰਬੇ ਟੈਸਟ ਕਰੀਅਰ ਦਾ ਅੰਤ ਹੋ ਗਿਆ। ਰੋਹਿਤ ਨੇ 67 ਟੈਸਟ ਮੈਚਾਂ ‘ਚ 12 ਸੈਂਕੜਿਆਂ ਨਾਲ 4301 ਦੌੜਾਂ ਬਣਾਈਆਂ ਹਨ। ਰੋਹਿਤ ਨੇ ਟੈਸਟ ਵਿਚ 88 ਛੱਕੇ ਤੇ 473 ਚੌਕੇ ਲਗਾਏ। ਰੋਹਿਤ ਸਾਲ 2010 ਵਿਚ ਸਾਊਥ ਅਫਰੀਕਾ ਖਿਲਾਫ ਨਾਗਪੁਰ ਵਿਚ ਆਪਣਾ ਟੈਸਟ ਡੈਬਿਊ ਕਰਨ ਵਾਲੇ ਸਨ ਪਰ ਉਸ ਮੁਕਾਬਲੇ ਵਿਚ ਟੌਸ ਤੋਂ ਕੁਝ ਪਲ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ। ਇਸ ਦੇ ਬਾਅਦ ਉਨ੍ਹਾਂ ਦਾ ਟੈਸਟ ਡੈਬਿਊ 3 ਸਾਲ ਬਾਅਦ ਹੋਇਆ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਸਾਲ 2013 ਵਿਚ ਕੋਲਕਾਤਾ ਦੇ ਈਦਨ ਗਾਰਡਨਸ ਮੈਦਾਨ ‘ਤੇ ਆਪਣੇ ਡੈਬਿਊ ਟੈਸਟ ‘ਤੇ ਸੈਂਕੜਾ ਬਣਾਇਆ। ਰੋਹਿਤ ਨੇ ਆਸਟ੍ਰੇਲੀਆ ਵਿਰੁੱਧ ਆਖਰੀ ਟੈਸਟ ਮੈਚ ਖੇਡਿਆ ਸੀ ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ ਵਿਚਾਲੇ ਹਾਈ ਅਲਰਟ ‘ਤੇ ਪੰਜਾਬ, ਪੁਲਿਸ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ
ਰੋਹਿਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਕਿਹਾ-ਸਾਰਿਆਂ ਨੂੰ ਨਮਸਕਾਰ, ਮੈਂ ਇਹ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਆਪਣੇ ਦੇਸ਼ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇੰਨੇ ਸਾਲਾਂ ਵਿਚ ਮਿਲੇ ਪਿਆਰ ਤੇ ਸਮਰਥਨ ਲਈ ਧੰਨਵਾਦ। ਮੈਂ ਇਕ ਦਿਨਾ ਫਾਰਮੈਟ ਵਿਚ ਭਾਰਤ ਦੀ ਅਗਵਾਈ ਕਰਨਾ ਜਾਰੀ ਰੱਖਾਂਗਾ।
ਵੀਡੀਓ ਲਈ ਕਲਿੱਕ ਕਰੋ -:
























