ਬੱਸ ਵਿਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਤਣਾਅ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਰੋਡਵੇਜ਼ ਨੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਸਰਕਾਰ ਦੀਆਂ ਬੱਸਾਂ ਹੁਣ ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ, ਫਰੀਦਕੋਟ ਤੇ ਬਠਿੰਡਾ ਨਹੀਂ ਭੇਜੀਆਂ ਜਾਣਗੀਆਂ। ਇਸ ਦੇ ਨਾਲ ਹੀ ਜੰਮੂ ਤੇ ਕਟਰਾ ਲਈ ਵੀ ਬੱਸ ਸੇਵਾਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਫੈਸਲਾ ਰੋਡਵੇਜ਼ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਹੈ।
ਦੂਜੇ ਪਾਸੇ ਰੇਲਵੇ ਨੇ ਵੀ ਪੰਜਾਬ ਤੇ ਜੰਮੂ ਦੇ ਸਰਹੱਦੀ ਏਰੀਏ ਵਿਚ ਰਾਤ ਨੂੰ ਟ੍ਰੇਨਾਂ ਨਾ ਚਲਾਉਣ ਦਾ ਫੈਸਲਾ ਲਿਆ ਹੈ। ਰੇਲਵੇ ਨੇ ਤੈਅ ਕੀਤਾ ਹੈ ਕਿ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਤੋਂ ਰਾਤ ਨੂੰ ਟ੍ਰੇਨਾਂ ਨਹੀਂ ਲੰਘਣਗੀਆਂ। ਰਾਤ ਸਮੇਂ ਹੋਣ ਵਾਲੇ ਬਲੈਕਆਊਟ ਕਰਕੇ ਇਹ ਫੈਸਲਾ ਲਿਆ ਗਿਆ। ਰਾਤ ਨੂੰ ਚੱਲਣ ਵਾਲੀਆਂ ਟ੍ਰੇਨਾਂ ਨੂੰ ਦਿਨ ਵਿਚ ਰੀਸ਼ੈਡਿਊਲ ਕੀਤਾ ਜਾਵੇਗਾ। ਜਦੋਂ ਕਿ ਦਿਨ ਵਿਚ ਚੱਲਣ ਵਾਲੀਆਂ ਟ੍ਰੇਨਾਂ ਪਹਿਲਾਂ ਦੀ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ, ਪੰਜਾਬ ‘ਚ Students ਨੂੰ ਲੈ ਕੇ ਕਾਲਜ-ਯੂਨੀਵਰਸਿਟੀਆਂ ਨੂੰ ਸਖਤ ਹੁਕਮ ਜਾਰੀ
ਰਾਤ ਦੇ ਸਮੇਂ ਅੰਮ੍ਰਿਤਸਰ ਜਾਂ ਹੋਰ ਸਰਹੱਦੀ ਇਲਾਕਿਆਂ ਵਿਚ ਜੋ ਟ੍ਰੇਨਾਂ ਪਹੁੰਚ ਰਹੀਆਂ ਸਨ, ਉਨ੍ਹਾਂ ਨੂੰ ਦਿਨ ਵਿਚ ਉਥੇ ਪਹੁੰਚਾਇਆ ਜਾਵੇਗਾ। ਰੇਲਵੇ ਦੇ ਇਸ ਫੈਸਲੇ ਨਾਲ 15 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਹੋਣਗੀਆਂ। ਦੂਜੇ ਪਾਸੇ ਯਾਤਰੀਆਂ ਦੀ ਸਹੂਲਤ ਲਈ ਦਿਨ ਸਮੇਂ ਸਪੈਸ਼ਲ ਟ੍ਰੇਨ ਚਲਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























