ਕ੍ਰਿਕਟ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਫਿਰ ਤੋਂ IPL 2025 ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਲਈ ਸ਼ੈਡਿਊਲ ਰਾਤ ਤੱਕ ਜਾਰੀ ਹੋ ਸਕਦਾ ਹੈ। ਮੌਜੂਦਾ ਸੀਜ਼ਨ ਦੇ ਬਚੇ ਮੁਕਾਬਲੇ 4 ਥਾਵਾਂ ‘ਤੇ ਖੇਡੇ ਜਾ ਸਕਦੇ ਹਨ । ਟੀਮਾਂ ਨੂੰ ਆਪਣੇ ਸਟਾਫ ਤੇ ਖਿਡਾਰੀਆਂ ਨੂੰ ਵਾਪਸ ਬੁਲਾਉਣ ਲਈ ਕਹਿ ਦਿੱਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 16 ਜਾਂ 17 ਮਈ ਤੋਂ ਸ਼ੁਰੂਆਤ ਹੋ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦੇਰ ਰਾਤ ਤੱਕ ਸਾਹਮਣੇ ਆ ਸਕਦੀ ਹੈ। ਫਾਈਨਲ ਮੁਕਾਬਲਾ 30 ਮਈ ਨੂੰ ਮੁਮਕਿਨ ਹੈ। BCCI ਦੇ ਇਕ ਅਧਿਕਾਰੀ ਨੇ ਕਿਹਾ ਕਿ ਲੀਗ ਦੇ ਬਾਕੀ ਮੁਕਾਬਲੇ ਅਗਲੇ ਹਫਤੇ ਤੋਂ ਸ਼ੁਰੂ ਹੋਣਗੇ। ਇਨ੍ਹਾਂ ਨੂੰ ਚਾਰ ਥਾਵਾਂ ‘ਤੇ ਕਰਾਇਆ ਜਾਵੇਗਾ। ਜਲਦ ਹੀ ਵੈਨਿਊ ਫਾਈਨਲ ਕੀਤੇ ਜਾਣਗੇ। ਲੀਗ ਬੇਂਗਲੁਰੂ ਤੇ ਲਖਨਊ ਮੈਚ ਦੇ ਨਾਲ ਫਇਰ ਤੋਂ ਸ਼ੁਰੂ ਹੋਵੇਗੀ। ਫਾਈਨਲ ਮੈਚ ਕੋਲਕਾਤਾ ਤੋਂ ਬਾਹਰ ਹੋ ਸਕਦਾ ਹੈ। ਪਿਛਲੇ ਸ਼ੈਡਿਊਲ ਵਿਚ ਪਲੇਅ ਆਫ ਦੇ ਮੁਕਾਬਲੇ ਹੈਦਰਾਬਾਦ ਤੇ ਕੋਲਕਾਤਾ ਵਿਚ ਖੇਡੇ ਜਾਣੇ ਸੀ। ਫਾਈਨਲ ਮੈਚ ਵੀ ਕੋਲਕਾਤਾ ਵਿਚ ਹੋਣਾ ਸੀ।
ਇਹ ਵੀ ਪੜ੍ਹੋ : ਸੀਜ਼ਫਾਇਰ ‘ਤੇ ਬੋਲੇ CM ਮਾਨ- ‘ਪੰਜਾਬ ‘ਚ ਬਲੈਕਆਊਟ ਜਾਰੀ ਰਹੇਗਾ, ਕਿਉਂਕਿ ਸਾਨੂੰ ਪਾਕਿ ‘ਤੇ ਭਰੋਸਾ ਨਹੀਂ’
ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਇਕ ਹਫਤੇ ਲਈ IPL ਨੂੰ ਮੁਲਤਵੀ ਕੀਤਾ ਗਿਆ ਸੀ । BCCI ਨੇ ਲੀਗ ਨੂੰ ਰੋਕਦੇ ਹੋਏ ਕਿਹਾ ਸੀ ਕਿ ਦੇਸ਼ ਇਸ ਸਮੇਂ ਜੰਗ ਦੀ ਸਥਿਤੀ ਵਿਚ ਹੈ। ਅਜਿਹੇ ਵਿਚ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਠੀਕ ਨਹੀਂ ਹੈ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ IPL 2025 ਤਹਿਤ 74 ਮੈਚ ਖੇਡੇ ਜਾਣੇ ਸਨ। 8 ਮਈ ਤੱਕ 58 ਮੈਚ ਹੋ ਚੁੱਕੇ ਸਨ ਯਾਨੀ ਹੁਣ 16 ਮੁਕਾਬਲੇ ਬਾਕੀ ਹਨ। ਇਨ੍ਹਾਂ ਵਿਚੋਂ 12 ਮੈਚ ਲੀਗ ਸਟੇਜ ਦੇ ਹਨ ਤੇ 4 ਮੈਚ ਪਲੇਅ ਆਫ ਸਟੇਜ ਦੇ ਹਨ। ਮੁੰਬਈ, ਕੋਲਕਾਤਾ, ਰਾਜਸਥਾਨ ਤੇ ਚੇਨਈ ਦੇ ਦੋ-ਦੋ ਲੀਗ ਮੈਚ ਬਾਕੀ ਹਨ। ਬਾਕੀ ਟੀਮਾਂ ਦੇ 3-3 ਲੀਗ ਮੁਕਾਬਲੇ ਅਜੇ ਹੋਣੇ ਹਨ।
ਵੀਡੀਓ ਲਈ ਕਲਿੱਕ ਕਰੋ -:
























