ਸ਼੍ਰੀਲੰਕਾ ਵਿਚ ਹੋ ਰਹੇ ਵੂਮੈਨਸ ਵਨਡੇ ਟ੍ਰਾਈ-ਸੀਰੀਜ ਦੇ ਫਾਈਨਲ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਦਿੱਤਾ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਭਾਰਤ ਨੇ ਟੌਸ ਜਿੱਤ ਕੇ ਬੈਟਿੰਗ ਦਾ ਫੈਸਲਾ ਕੀਤਾ। ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੀ ਬਦੌਲਤ ਟੀਮ ਨੇ 7 ਵਿਕਟ ਗੁਆ ਕੇ 342 ਦੌੜਾਂ ਬਣਾਈਆਂ।
ਜਵਾਬ ਵਿਚ ਸ਼੍ਰੀਲੰਕਾਈ ਵੂਮੈਨਸ 48.2 ਓਵਰ ਵਿਚ 245 ਦੌੜਾਂ ਬਣਾ ਕੇ ਆਲਆਊਟ ਹੋ ਗਈ। ਟੀਮ ਤੋਂ ਕਪਤਾਨ ਚਮਾਰੀ ਅਥਾਪਥੂ ਨੇ ਸਭ ਤੋਂ ਵਧ 51 ਦੌੜਾਂ ਬਣਾਈਆਂ। ਨਿਲਕਸ਼ਿਖਾ ਸਿਲਵਾ ਨੇ 48 ਦੌੜਾਂ ਬਣਾਈਆਂ। ਭਾਰਤ ਤੋਂ ਸਨੇਹ ਰਾਣਾ ਨੇ 4 ਵਿਕਟਾਂ ਤੇ ਅਮਨਜੋਤ ਕੌਰ ਨੇ 3 ਵਿਕਟਾਂ ਲਈਆਂ ।
ਮੰਧਾਨਾ ਵੂਮੈਨਸ ਵਨਡੇ ਕ੍ਰਿਕਟ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੀ ਤੀਜੀ ਖਿਡਾਰਣ ਪਣੀ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਇਸ ਤੋਂ ਇਲਾਵਾ ਹਰਲੀਨ ਦਿਓਲ ਨੇ 47, ਕਪਤਾਨ ਹਰਮਨਪ੍ਰੀਤ ਕੌਰ ਨੇ 41 ਤੇ ਪਿਛਲੇ ਮੈਚ ਵਿਚ ਸੇਂਚੁਰੀ ਲਗਾਉਣ ਵਾਲੀ ਜੇਮਿਮਾ ਰੋਡ੍ਰਿਗਸ ਨੇ 44 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਵੱਲੋਂ ਦੇਵਮੀ ਵਿਹੰਗਾ ਤੇ ਸੁਗੰਧਿਕਾ ਕੁਮਾਰੀ ਨੂੰ 2-2 ਵਿਕਟਾਂ ਮਿਲੀਆਂ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿ ਦੇ 100 ਅੱਤਵਾਦੀਆਂ ਨੂੰ ਕੀਤਾ ਗਿਆ ਖਤਮ’-DGMO ਨੇ ਸਾਂਝੀ ਕੀਤੀ ਜਾਣਕਾਰੀ
ਭਾਰਤ ਵੂਮੈਨਸ ਵਨਡੇ ਟ੍ਰਾਈ ਸੀਰੀਜ ਜਿੱਤਣ ‘ਤੇ CM ਮਾਨ ਨੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਕੁੜੀਆਂ ਦੀ ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਉਨ੍ਹਾਂ ਦੇ ਘਰ ਵਿਚ ਖੇਡੀ ਜਾ ਰਹੀ ਤ੍ਰਿਕੋਣੀ ਲੜੀ ਦੇ ਫਾਈਨਲ ਵਿਚ 97 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ ਹੈ। ਕਪਤਾਨ ਹਰਮਨਪ੍ਰੀਤ ਕੌਰ ਸਣੇ ਸਾਰੀ ਟੀਮ, ਕੋਚ ਸਾਹਿਬਾਨ ਤੇ ਬਾਕੀ ਪ੍ਰਬੰਧਕੀ ਸਟਾਫ ਨੂੰ ਇਤਿਹਾਸਕ ਜਿੱਤ ਲਈ ਢੇਰ ਸਾਰੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ।
ਵੀਡੀਓ ਲਈ ਕਲਿੱਕ ਕਰੋ -:
























