ਪਾਕਿਸਤਾਨ ਦੇ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤ ਨੇ ਬੰਗਲਾਦੇਸ਼ ਤੋਂ ਰੈਡੀਮੇਡ ਕੱਪੜੇ ਤੇ ਪ੍ਰੋਸੈਸਡ ਫੂਡ ਸਣੇ ਕੁਝ ਚੀਜ਼ਾਂ ਦੇ ਆਯਾਤ ‘ਤੇ ਬੰਦਰਗਾਹ ਪ੍ਰਤੀਬੰਧ ਲਗਾ ਦਿੱਤੇ ਹਨ। ਭਾਰਤ ਦੇ ਮਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਅਧੀਨ ਆਉਣ ਵਾਲੇ ਡਾਇਰੈਕਟਰ ਜਨਰਲ ਆਫ ਫਾਰੇਨ ਟ੍ਰੇਡ (DGFT) ਇਕ ਨੋਟੀਫਿਕੇਸ਼ਨ ਮੁਤਾਬਕ ਇਹ ਬੰਦਰਗਾਹ ਪ੍ਰਤੀਬੰਧ ਭਾਰਤ ਤੋਂ ਹੋ ਕੇ ਲੰਘਣ ਵਾਲੇ ਨੇਪਾਲ ਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਮਾਲ ‘ਤੇ ਲਾਗੂ ਨਹੀਂ ਹੋਣਗੇ।
ਨੋਟੀਫਿਕੇਸ਼ਨ ਮੁਤਾਬਕ ਬੰਗਲਾਦੇਸ਼ ਤੋਂ ਰੈਡੀਮੇਡ ਗਾਰਮੈਂਟ ਦਾ ਇੰਪੋਰਟ ਹੁਣ ਸਿਰਫ ਨਹਾਵਾ ਸ਼ੇਵਾ (ਜਵਾਹਰ ਪੋਰਟ) ਤੇ ਕੋਲਕਾਤਾ ਪੋਰਟ ਜ਼ਰੀਏ ਹੀ ਕੀਤਾ ਜਾ ਸਕੇਗਾ। ਬਾਕੀ ਸਾਰੇ ਲੈਂਡ ਪੋਰਟ ਤੋਂ ਐਂਟਰੀ ਉਤੇ ਰੋਕ ਲਗਾ ਦਿੱਤੀ ਗਈ ਹੈ।
ਬੰਗਲਾਦੇਸ਼ ਤੋਂ ਆਉਣ ਵਾਲੀਆਂ ਖੇਪਾਂ ਨੂੰ ਅਸਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਤੇ ਖਾਸ ਤੌਰ ਤੋਂ ਪੱਛਮ ਬੰਗਾਲ ਦੇ ਚੰਗਰਾਬੰਧਾ ਤੇ ਫੁਲਬਾਰੀ ਵਿਚ ਸਥਿਤ ਕਿਸੇ ਵੀ ਲੈਂਡ ਕਸਟਮਸ ਸਟੇਸ਼ਨ ਜਾਂ ਇੰਡੀਗ੍ਰੇਟੇਡ ਚੈੱਕ ਪੋਸਟ ਜ਼ਰੀਏ ਐਂਟਰੀ ਕਰਨ ‘ਤੇ ਰੋਕ ਰਹੇਗੀ। ਹਾਲਾਂਕਿ DGFT ਨੇ ਸਪੱਸ਼ਟ ਕੀਤਾ ਕਿ ਇਹ ਪੋਰਟ ਪ੍ਰਤੀਬੰਧ ਭਾਰਤ ਤੋਂ ਹੋ ਕੇ ਨਾਪਲ ਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਸਾਮਾਨ ‘ਤੇ ਲਾਗੂ ਨਹੀਂ ਹੋਣਗੇ।
ਇਨ੍ਹਾਂ ਪ੍ਰਤੀਬੰਧਾਂ ਵਿਚ ਮੱਛੀ, LPG, ਐਡੀਬਲ ਆਇਲ ਤੇ ਕ੍ਰਸਟ ਸਟੋਨ ਨੂੰ ਛੋਟ ਦਿੱਤੀ ਗਈ ਹੈ। ਇਹ ਸਾਮਾਨ ਇਨ੍ਹਾਂ ਬੰਦਰਗਾਹਾਂ ਜ਼ਰੀਏ ਇੰਪੋਰਟ ਕੀਤੇ ਜਾ ਸਕਦੇ ਹਨ। ਇਹ ਬਦਲਾਅ ਭਾਰਤ ਦੀ ਇੰਪੋਰਟ ਪਾਲਿਸੀ ਵਿਚ ਤਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਬਠਿੰਡਾ : 3 ਨਕਾਬਪੋਸ਼ਾਂ ਨੇ ਹ.ਥਿ.ਆ/ਰਾਂ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਕੀਤੀ ਲੁੱਟ, ਘਟਨਾ CCTV ‘ਚ ਹੋਈ ਕੈਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਨੇ 9 ਅਪ੍ਰੈਲ 2025 ਨੂੰ ਬੰਗਲਾਦੇਸ਼ ਨੂੰ 2020 ਤੋਂ ਦਿੱਤੀ ਗਈ ਟ੍ਰਾਂਸ ਸ਼ਿਪਮੈਂਟ ਸਹੂਲਤ ਵਾਪਸ ਲੈ ਲਈ ਸੀ। ਇਸ ਸਹੂਲਤ ਨਾਲ ਬੰਗਲਾਦੇਸ਼ ਭਾਰਤੀ ਬੰਦਰਗਾਹਾਂ ਤੇ ਦਿੱਲੀ ਏਅਰਪੋਰਟ ਜ਼ਰੀਏ ਮਿਡਲ ਈਸਟ ਤੇ ਯੂਰਪ ਨੂੰ ਸਾਮਾਨ ਐਕਸਪੋਰਟ ਕਰ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -:
























