ਯੂਟਿਊਬਰ ਧਰੁਵ ਰਾਠੀ ਵੱਲੋਂ ਸਿੱਖ ਗੁਰੂਆਂ ‘ਤੇ AI ਨਾਲ ਵੀਡੀਓ ਬਣਾਉਣ ਦੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ AI ਰਾਹੀ ਗੁਰੂ ਸਾਹਿਬ ਹਰਕਤ ਕਰਦਿਆਂ ਦਿਖਾਉਣਾ ਬਿਲਕੁਲ ਗਲਤ ਹੈ। ਗੁਰੂ ਸਾਹਿਬ ਦੇ ਕਿਰਦਾਰ ਨਾਲ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਵੀਡੀਓ ਸਿੱਖ ਧਰਮ ਦੀ ਮਰਿਆਦਾ ਦੇ ਖ਼ਿਲਾਫ਼ ਹੈ। AI ਰਹੀ ਬਣਾਈ ਵੀਡੀਓ ਨੂੰ ਤੁਰੰਤ ਡਿਲੀਟ ਕੀਤਾ ਜਾਵੇ।
ਦੱਸ ਦੇਈਏ ਕਿ SGPC ਦੇ ਇਤਰਾਜ਼ ਮਗਰੋਂ ਧਰੁਵ ਰਾਠੀ ਨੇ YouTube ਤੋਂ ਵੀਡੀਓ ਹਟਾ ਦਿੱਤੀ ਹੈ। ਵੀਡੀਓ ‘ਤੇ ਵਿਵਾਦ ਹੋਣ ਮਗਰੋਂ ਉਸ ਵੱਲੋਂ ਵੀਡੀਓ ਡਿਲੀਟ ਕੀਤੀ ਗਈ ਹੈ।
ਇਹ ਵੀ ਪੜ੍ਹੋ : CM ਮਾਨ ਨੇ ਵੱਖ-ਵੱਖ ਵਿਭਾਗਾਂ ‘ਚ ਚੇਅਰਮੈਨ, ਵਾਈਸ ਚੇਅਰਮੈਨ, ਡਾਇਰੈਕਟਰ ਤੇ ਮੈਂਬਰ ਨਿਯੁਕਤ ਹੋਣ ‘ਤੇ ਦਿੱਤੀਆਂ ਸ਼ੁੱਭਕਾਮਨਾਵਾਂ
ਵਿਵਾਦਿਤ ਵੀਡੀਓ ਡਿਲੀਟ ਕਰਨ ਮਗਰੋਂ YouTuber ਧਰੁਵ ਰਾਠੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ “ਵੀਡੀਓ ‘ਤੇ ਆਏ ਫੀਡਬੈਕ ਤੋਂ ਬਾਅਦ ਮੈਂ ਇਸਨੂੰ ਹਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਕੁਝ ਦਰਸ਼ਕ ਇਹ ਮੰਨਦੇ ਹਨ ਕਿ ਸਿੱਖ ਗੁਰੂਆਂ ਦਾ ਕੋਈ ਵੀ ਐਨੀਮੇਟਡ ਚਿੱਤਰਣ ਨਹੀਂ ਕਰਨਾ ਚਾਹੀਦਾ। ਇਹ ਵੀਡੀਓ ਸਿਰਫ਼ ਸਾਡੇ ਭਾਰਤੀ ਨਾਇਕਾਂ ਦੀਆਂ ਕਹਾਣੀਆਂ ਨੂੰ ਇੱਕ ਨਵੇਂ ਵਿਦਿਅਕ ਫਾਰਮੈਟ ‘ਚ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਸੀ। ਮੈਂ ਮੁਲਾਂਕਣ ਕਰਾਂਗਾ ਕਿ ਇਸ ਕਹਾਣੀ ਨੂੰ ਕਿਸੇ ਵੱਖਰੇ ਤਰੀਕੇ ਨਾਲ ਦੁਬਾਰਾ ਦੱਸਣਾ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:
























