ਸਿਹਤ ਵਿਭਾਗ ਨੇ ਖੰਨਾ ਸਿਵਲ ਹਸਪਤਾਲ ਵਿਚ ਤਾਇਨਾਤ ਈਐੱਨਟੀ ਸਪੈਸ਼ਲਿਸਟ ਡਾ. ਅੰਕਿਤ ਅਗਰਵਾਲ ਖਿਲਾਫ ਸਖਤ ਰੁਖ਼ ਅਪਣਾਉਂਦੇ ਹੋਏ ਉੁਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ ਕਰ ਲਈ ਹੈ ਤੇ ਡਾਕਟਰ ਦਾ ਰਜਿਸਟ੍ਰੇਸ਼ਨ ਵੀ ਰੱਦ ਕੀਤਾ ਜਾ ਸਕਦਾ ਹੈ। ਡਾ. ਅਗਰਵਾਲ 9 ਸਤੰਬਰ 2023 ਤੋਂ ਲਗਾਤਾਰ ਗੈਰ-ਹਾਜ਼ਰ ਚੱਲ ਰਹੇ ਹਨ ਤੇ ਨਿਯਮਾਂ ਦਾ ਉਲੰਘਣ ਕਰਕੇ ਨਿੱਜੀ ਹਸਪਤਾਲ ਵੀ ਚਲਾ ਰਹੇ ਹਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰ ਜਾਂ ਤਾਂ ਤੁਰੰਤ ਡਿਊਟੀ ‘ਤੇ ਪਰਤ ਆਏ ਜਾਂ ਫਿਰ 50 ਲੱਖ ਰੁਪਏ ਦਾ ਬਾਂਡ ਜਮ੍ਹਾ ਕਰਵਾਏ ਜੋ ਸਰਕਾਰੀ ਐੱਮ.ਡੀ. ਕੋਰਸ ਦੇ ਸਮੇਂ ਸੇਵਾ ਸ਼ਰਤਾਂ ਮੁਤਾਬਕ ਜ਼ਰੂਰੀ ਹੈ। ਇਸ ਦੇ ਬਾਅਦ ਹੀ ਅਸਤੀਫਾ ਸਵੀਕਾਰ ਕੀਤਾ ਜਾਵੇਗਾ। ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨ.ਸ਼ਾ ਤ.ਸ/ਕ/ਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼, ਕਰੋੜਾਂ ਦੀ ਹੈ.ਰੋ.ਇ/ਨ ਸਣੇ 3 ਕਾਬੂ
ਇਸ ਮੁੱਦੇ ‘ਤੇ ਐਡਵੋਕੇਟ ਹਰਸ਼ ਭੱਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੀ ਗੈਰ-ਹਾਜ਼ਰੀ ਕਾਰਨ ਮਰੀਜ਼ਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਭੱਲਾ ਨੇ ਇਹ ਵੀ ਮੰਗ ਕੀਤੀ ਕਿ ਡਾਕਟਰ ਦੀ ਗੈਰ-ਹਾਜ਼ਰੀ ਕਾਰਨ ਮਰੀਜ਼ਾਂ ਤੇ ਭਾਰਤ ਸਰਕਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਉਨ੍ਹਾਂ ਦੀ ਤਨਖਾਹ ਤੋਂ ਕੀਤੀ ਜਾਵੇ ਤਾਂ ਕਿ ਭਵਿੱਖ ਵਿਚ ਹੋਰ ਡਾਕਟਰਾਂ ਨੂੰ ਸਬਕ ਸਿਖਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























