ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਤੇਲਗੂ ਭਾਸ਼ਾ ਪੜ੍ਹਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹੁਕਮ ਤਹਿਤ 26 ਮਈ ਤੋਂ 5 ਜੂਨ ਤੱਕ 6ਵੀਂ ਤੋਂ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ‘ਭਾਰਤੀ ਭਾਸ਼ਾ ਸਮਰ ਕੈਂਪ’ ਆਯੋਜਿਤ ਕੀਤੇ ਜਾਣਗੇ ਜਿਸ ਵਿਚ ਉੁਨ੍ਹਾਂ ਨੂੰ ਤੇਲਗੂ ਭਾਸ਼ਾ ਦੀ ਬੁਨਿਆਦੀ ਜਾਣਕਾਰੀ ਦਿੱਤੀ ਜਾਵੇਗੀ।
ਸਿੱਖਿਆ ਵਿਭਾਗ ਵਲੋਂ ਜਾਰੀ ਨੋਟਿਸ ਮੁਤਾਬਕ ‘ਭਾਰਤੀ ਭਾਸ਼ਾ ਸਮਰ ਕੈਂਪ’ ਸਰਕਾਰੀ ਸਕੂਲਾਂ ਵਿੱਚ 7 ਦਿਨਾਂ ਲਈ ਚੱਲੇਗਾ। ਇਸ ਕੈਂਪ ਵਿੱਚ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀ ਹਿੱਸਾ ਲੈਣਗੇ। ਇਹ ਨੋਟੀਫਿਕੇਸ਼ਨ ਪੰਜਾਬ ਦੇ ਐਸਸੀਈਆਰਟੀ ਡਾਇਰੈਕਟਰ, ਪੀਸੀਐਸ ਅਮਨਿੰਦਰ ਕੌਰ ਬਰਾੜ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਾਰੀ ਕੀਤਾ ਗਿਆ ਹੈ।
ਪਰ ਸੂਬੇ ਵਿਚ ਸਿੱਖਿਆ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਟੀਚਰਾਂ ਨੇ ਇਸ ‘ਤੇ ਸਵਾਲ ਚੁੱਕੇ ਹਨ। ਟੀਚਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ 12ਵੀਂ ਕਲਾਸ ਤੇ 3800 ਤੋਂ ਵੱਧ ਤੇ 10ਵੀਂ ਕਲਾਸ ਦੇ 1571 ਵਿਦਿਆਰਥੀ ਪੰਜਾਬੀ ਵਿਚੋਂ ਫੇਲ ਹੋ ਗਏ ਹਨ ਜਦੋਂ ਕਿ ਸਿੱਖਿਆ ਵਿਭਾਗ ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਪੜ੍ਹਾਉਣ ਲਈ ਟੀਚਰਾਂ ਨੂੰ ਕਹਿ ਰਿਹਾ ਹੈ।
ਡੈਮੋਕ੍ਰੇਟਿਕ ਟੀਚਰਸ ਫਰੰਟ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵਿਦਿਆਰਥੀ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਪਿਛੜ ਰਹੇ ਹਨ ਤਾਂ ਚੌਥੀ ਭਾਸ਼ਾ ਦਾ ਬੋਝ ਪਾਉਣਾ ਪੂਰੀ ਤਰ੍ਹਾਂ ਤੋਂ ਗੈਰ-ਵਿਗਿਆਨਕ ਤੇ ਤਰਕਹੀਣ ਹੈ।
- ਜਾਰੀ ਹੁਕਮ ਮੁਤਾਬਕ
- ਸਮਰ ਕੈਂਪ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਚਲਾਏ ਜਾਣਗੇ।
- ਕਲਾਸ 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀ ਇਸ ਵਿਚ ਹਿੱਸਾ ਲੈਣਗੇ।
- ਪਾਠਕ੍ਰਮ ਦੀਆਂ ਤਿੰਨ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗਰੇਜੀ) ਤੋਂ ਇਲਾਵਾ, ਵਿਦਿਆਰਥੀਆਂ ਨੂੰ ਇੱਕ ਵਾਧੂ ਭਾਰਤੀ ਭਾਸ਼ਾ, ਤੇਲਗੂ ਦਾ ਮੁੱਢਲਾ ਗਿਆਨ ਦਿੱਤਾ ਜਾਵੇਗਾ।
- ਸਿੱਖਿਆ ਦਾ ਮਾਧਿਅਮ ਭੌਤਿਕ (ਆਮ ਕਲਾਸਰੂਮ ਅਧਾਰਿਤ) ਹੋਵੇਗਾ।
- ਵਿਦਿਆਰਥੀਆਂ ਨੂੰ 3 ਗਰੁੱਪਾਂ ਵਿੱਚ ਵੰਡਿਆ ਜਾਵੇਗਾ ਅਤੇ ਸਿਖਲਾਈ ਦਿੱਤੀ ਜਾਵੇਗੀ।
- ਤੇਲੁਗੂ ਭਾਸ਼ਾ ਬੋਲਣ, ਸੰਗੀਤ, ਕਲਾ, ਸੱਭਿਆਚਾਰ, ਖਾਣਾ ਪਕਾਉਣ, ਨਾਚ, ਦੇਸ਼ ਭਗਤੀ, ਇਤਿਹਾਸਕ ਸਥਾਨਾਂ ਆਦਿ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
- ਹਫ਼ਤੇ ਦੇ ਦਿਨਾਂ ਵਿੱਚ ਅੱਧੇ ਦਿਨ ਦੀ ਛੁੱਟੀ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨਾਂ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ ਕਲਾਸਾਂ ਲਗਾਈਆਂ ਜਾਣਗੀਆਂ।
- ਜੇਕਰ ਸਕੂਲ ਵਿੱਚ 75 ਤੋਂ ਘੱਟ ਵਿਦਿਆਰਥੀ ਹਨ, ਤਾਂ ਸਾਰੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਣਾ ਲਾਜ਼ਮੀ ਹੈ।
- ਅਧਿਆਪਕਾਂ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਜਾਵੇਗਾ ਅਤੇ ਸਕੂਲਾਂ ਨੂੰ ਗਰਮੀਆਂ ਦੇ ਕੈਂਪ ਲਗਾਉਣ ਲਈ ਪ੍ਰਤੀ ਵਿਦਿਆਰਥੀ ₹30 ਤੱਕ ਦਾ ਬਜਟ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
























