ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਵੱਡ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 IAS ਅਧਿਕਾਰੀਆਂ ਸਣੇ ਕੁੱਲ 20 ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਅਧਿਕਾਰੀਆਂ ਵਿਚ 11 PCS ਤੇ 3 IFS ਸ਼ਾਮਲ ਹਨ। IAS ਭਾਵਨਾ ਗਰਗ ਨੂੰ ਮੁੱਖ ਸਕੱਤਰ ਜੇਲ੍ਹ ਨਿਯੁਕਤ ਕੀਤਾ ਗਿਆ ਹੈ ਦੂਜੇ ਪਾਸੇ IAS ਨਵਜੋਤ ਕੌਰ ਨੂੰ ਐਡੀਸ਼ਨਲ ਸੈਕ੍ਰੇਟਰੀ ਪਰਸਨਲ ਡਿਪਾਰਟਮੈਂਟ ਤੇ ਆਬਕਾਰੀ ਵਿਭਾਗ ਦੇ ਡਾਇਰੈਕਟਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।



ਇਸੇ ਤਰ੍ਹਾਂ IAS ਮੁਹੰਮਦ ਤੈਯਬ ਨੂੰ ਪੰਜਾਬ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਤੇ IAS ਮੋਨੀਸ਼ ਕੁਮਾਰ ਨੂੰ ਸਪੈਸ਼ਲ ਸੈਕ੍ਰੇਟਰੀ ਟੈਕਨੀਕਲ ਐਜੂਕੇਸ਼ਨ ਤੇ ਇੰਡਸਟ੍ਰੀਅਲ ਟ੍ਰੇਨਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























