ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਜੀਲੈਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੇ ਬਾਅਦ ਰਿਸ਼ਵਤ ਲੈਣ ਦੇ ਮਾਮਲੇ ਵਿਚ ਜਲੰਧਰ ਨਗਰ ਨਿਗਮ ਦੀ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਦੇਰ ਸ਼ਾਮ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਵਿਜੀਲੈਂਸ ਨੇ ਕੋਰਟ ਤੋਂ ਪੁੱਛਗਿਛ ਲਈ ਇੰਸਪੈਕਟਰ ਨੂੰ 5 ਦਿਨ ਲਈ ਰਿਮਾਂਡ ਦੀ ਮੰਗ ਰੱਖੀ ਸੀ ਜਿਸ ਦੇ ਬਾਅਦ ਕੋਰਟ ਵੱਲੋਂ ਇੰਸਪੈਕਟਰ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ।
ਦੱਸ ਦੇਈਏ ਕਿ ਮਹਿਲਾ ਇੰਸਪੈਕਟਰ ਨੂੰ ਸ਼ਹਿਰ ਦੀ ਇਕ ਨਾਮੀ ਬੇਕਰੀ ਮਾਲਕ ਤੋਂ 3 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਕਹਿਣ ‘ਤੇ ਲੈਣ ਦੇ ਦੋਸ਼ ਹਨ। ਬੇਕਰੀ ਮਾਲਕ ਨੂੰ ਵਿਧਾਇਕ ਰਮਨ ਅਰੋੜਾ ਵੱਲੋਂ ਏਟੀਪੀ ਸੁਖਦੇਵ ਵਸ਼ਿਸ਼ਠ ਮਾਰਫਤ ਨੋਟਿਸ ਭੇਜਿਆ ਗਿਆ ਸੀ ਜਿਥੇ ਉਕਤ ਨੋਟਿਸ ਦੇ ਮਾਰਫਤ ਵਿਧਾਇਕ ਰਮਨ ਅਰੋੜਾ ਵੱਲੋਂ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਗਿਆ ਸੀ। ਇਸ ਦੇ ਬਾਅਦ ਹਾਰ ਕੇ ਵਿਧਾਇਕ ਰਮਨ ਅਰੋੜਾ ਵੱਲੋਂ 3 ਲਖ ਦੀ ਸੈਟਲਮੈਂਟ ਕੀਤੀ ਗਈ ਸੀ ਤੇ ਬਾਅਦ ਵਿਚ ਬੇਕਰੀ ਮਾਲਕ ਵੱਲੋਂ ਵਿਧਾਇਕ ਦੇ ਕਹਿਣ ‘ਤੇ ਹੀ 3 ਲੱਖ ਰੁਪਏ ਮਹਿਲਾ ਇੰਸਪੈਕਟਰ ਨੂੰ ਦਿੱਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
























