ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਮਰਹੂਮ MLA ਗੋਗੀ ਦਾ ਭਾਣਜਾ ਰੌਨੀ ਕਾਂਗਰਸ ਵਿਚ ਸ਼ਾਮਲ ਹੋ ਗਿਆ ਹੈ। ਇਸ ਨਾਲ MP ਚਰਨਜੀਤ ਸਿੰਘ ਚੰਨੀ ਤੇ ਭਾਰਤ ਭੂਸ਼ਣ ਆਸ਼ੂ ਨੂੰ ਉਸ ਸਮੇਂ ਵੱਡਾ ਸਹਿਯੋਗ ਮਿਲਿਆ ਜਦੋਂ AAP ਦਾ ਇਕ ਕੌਂਸਲਰ ਤੇ ਭਾਜਪਾ ਦਾ ਇਕ ਆਗੂ ਵੀ ਕਾਂਗਰਸ ਵਿਚ ਸ਼ਾਮਲ ਹੋਇਆ।
ਰੌਨੀ ਵੱਲੋਂ ਘਰ ਵਾਪਸੀ ਕੀਤੀ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ ਸਾਡੀਆਂ ਸਾਰੀਆਂ ਪੁਸ਼ਤਾਂ ਕਾਂਗਰਸ ਵਿਚ ਹੁੰਦੀਆਂ ਸੀ ਪਰ ਮੈਂ ਆਪਣੀ ਗਲਤੀ ਮੰਨਦਾ ਹਾਂ ਕਿ ਮੈਂ ਕਾਂਗਰਸ ਛੱਡ ਕੇ ਭਾਜਪਾ ਵਿਚ ਗਿਆ ਪਰ ਹੁਣ ਮੈਂ ਘਰ ਵਾਪਸੀ ਕੀਤੀ ਹੈ। ਰੌਨੀ ਸਰਕਾਰੀ PA ਵੀ ਰਹਿ ਚੁਕਿਆ ਹੈ। ਵੱਡੇ ਕਾਂਗਰਸੀ ਨੇਤਾਵਾਂ ਦੀ ਮੌਜੂਦਗੀ ਵਿਚ ਰੌਨੀ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਮਾਮਲੇ ‘ਚ ਮਹਿਲਾ ਇੰਸਪੈਕਟਰ ਗ੍ਰਿਫਤਾਰ, ਬੇਕਰੀ ਮਾਲਕ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਲੱਗੇ ਦੋਸ਼
ਹਲਕਾ ਪੱਛਮੀ ਦੇ ਵਾਰਡ 58 ਦਾ ਕੌਂਸਲਰ ਸਤਨਾਮ ਸੰਨੀ ਤੇ ਇਸ ਤੋਂ ਇਲਾਵਾ ਭਾਜਪਾ ਦੇ ਮੁੱਲਾਂਪੁਰ ਦਾਖਾ ਤੋਂ ਕਰਨ ਵੜਿੰਗ ਤੇ ਮਰਹੂਮ MLA ਗੁਰਪ੍ਰੀਤ ਸਿੰਘ ਗੋਗੀ ਦਾ ਭਾਣਜਾ ਰੌਨੀ ਕਾਂਗਰਸ ਵਿਚ ਸ਼ਾਮਲ ਹੋਏ ਹਨ। ਸਤਨਾਮ ਸੰਨੀ ਵੱਲੋਂ ਕਈ ਸਵਾਲ ਚੁੱਕੇ ਗਏ ਹਨ ਤੇ ਇਹ ਕਿਹਾ ਗਿਆ ਹੈ ਕਿ ਵੱਡੇ ਲੀਡਰਾਂ ਤੱਕ ਪਹੁੰਚ ਨਹੀਂ ਹੁੰਦੀ ਸੀ ਆਮ ਲੋਕਾਂ ਦੇ ਕੰਮ ਰੁਕੇ ਹੋਏ ਸੀ ਤੇ ਸਾਨੂੰ ਕਾਂਗਰਸ ਉਤੇ ਪੂਰਾ ਯਕੀਨ ਹੈ ਕਿ ਆਸ਼ੂ ਜੀ ਜਿੱਤਣਗੇ ਤੇ ਲੋਕਾਂ ਦੇ ਕੰਮ ਸੋਖਾਲੇ ਢੰਗ ਨਾਲ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
























