ਫਤਿਹਗੜ੍ਹ ਚੂੜੀਆਂ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਥਾਰ ਤੇ ਬੁਲੇਟ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ। ਟੱਕਰ ਵਿਚ ਬਾਈਕ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦੀ ਖਬਰ ਹੈ। ਬਾਈਕ ਨੂੰ ਅੱਗ ਲੱਗ ਗਈ ਤੇ ਉਹ ਰਾਖ ਹੋ ਗਿਆ।
ਜਾਣਕਾਰੀ ਮੁਤਾਬਕ ਨੌਜਵਾਨ ਨੇ ਕੁਝ ਦਿਨ ਪਹਿਲਾਂ 10ਵੀਂ ਜਮਾਤ ਪਾਸ ਕੀਤੀ ਸੀ ਤੇ ਉਸ ਨੇ 11ਵੀਂ ਵਿਚ ਦਾਖਲਾ ਲੈਣਾ ਸੀ। ਹਾਲਾਂਕਿ ਗਲਤੀ ਕਿਸ ਦੀ ਹੈ, ਜਾਂਚ ਦਾ ਵਿਸ਼ਾ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਪਿੰਡ ਸਮਰਾਏ ਦਾ ਰਹਿਣ ਵਾਲਾ ਸੀ ਜੋ ਕਿ ਆਪਣੇ ਬੁਲੇਟ ‘ਤੇ ਸਵਾਰ ਹੋ ਕੇ ਪਿੰਡ ਬੱਲ ਕਲਾਂ ਨੂੰ ਜਾ ਰਿਹਾ ਸੀ ਕਿ ਪਿੰਡ ਸੋਹੀਆਂ ਦੇ ਨੇੜੇ ਐਕਸੀਡੈਂਟ ਹੋ ਗਿਆ ਜਿਸ ਦੇ ਬਾਅਦ ਨੌਜਵਾਨ ਉਛਲ ਕੇ ਦੂਰ ਜਾ ਡਿੱਗਿਆ, ਬਾਈਕ ਨੂੰ ਅੱਗ ਲੱਗ ਗਈ ਤੇ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੱਲ੍ਹ ਤੋਂ ਇਨ੍ਹਾਂ ਪੁਰਾਣੇ ਆਈਫੋਨ ਅਤੇ ਐਂਡਰਾਇਡ ਡਿਵਾਈਸਾਂ ‘ਤੇ WhatsApp ਨਹੀਂ ਕਰੇਗਾ ਕੰਮ, ਚੈੱਕ ਕਰੋ ਲਿਸਟ
ਮ੍ਰਿਤਕ ਦੀ ਪਛਾਣ ਸੁਖਮਨਪ੍ਰੀਤ ਸਿੰਘ ਵਜੋਂ ਹੋਈ ਹੈ। ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ। ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਅਜੇ ਦਸਵੀਂ ਫਸਟ ਡਵੀਜਨ ’ਚ ਪਾਸ ਕੀਤੀ ਸੀ ਅਤੇ ਗਿਆਰਵੀਂ ’ਚ ਹਰਦੋਰਵਾਲ ਸਕੂਲ ’ਚ ਦਾਖਲਾ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























