ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਹਲਚਲ ਵਧੀ ਹੈ। 19 ਜੂਨ ਨੂੰ ਉਪ ਚੋਣਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸੇ ਤਹਿਤ ਕਮਲਜੀਤ ਸਿੰਘ ਕੜਵੱਲ ਨੇ ਅੱਜ ਕਾਂਗਰਸ ਵਿਚ ਵਾਪਸੀ ਕਰ ਲਈ ਹੈ। ਕੜਵੱਲ ਹਲਕਾ ਆਤਮ ਨਗਰ ਤੋਂ ਵਿਧਾਇਕ ਦੀ ਚੋਣ ਲੜ ਚੁੱਕੇ ਹਨ।
ਕਮਲਜੀਤ ਕੜਵਲ ਨੂੰ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਤੇ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਵਿਚ ਸ਼ਾਮਲ ਕਰਵਾਇਆ ਹੈ। ਕਮਲਜੀਤ ਸਿੰਘ ਕੜਵੱਲ 1 ਸਾਲ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸਨ। ਲਗਭਗ 6 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਹੁਣ ਫਿਰ ਕਾਂਗਰਸ ਵਿਚ ਵਾਪਸੀ ਕੀਤੀ ਹੈ।
ਇਹ ਵੀ ਪੜ੍ਹੋ : ਤਰਨ ਤਾਰਨ : ਰਾਤ ਸੈਰ ‘ਤੇ ਗਏ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਹੋਈ ਮੌ/ਤ, ਪਰਿਵਾਰ ਨੇ ਕ.ਤ/ਲ ਦਾ ਜਤਾਇਆ ਖਦਸ਼ਾ
ਦੱਸ ਦੇਈਏ ਕਿ ਕਮਲਜੀਤ ਕੜਵੱਲ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਝਟਕਾ ਲੱਗਾ ਹੈ। ਕਮਲਜੀਤ ਕੜਵੱਲ ਤੇ ਬੈਂਸ ਕਿਸੇ ਸਮੇਂ ਚੰਗੇ ਦੋਸਤ ਸਨ ਪਰ ਆਪਸੀ ਵਿਵਾਦਾਂ ਕਾਰਨ ਦੋਵਾਂ ਦੇ ਆਪਸੀ ਰਿਸ਼ਤਿਆਂ ਵਿਚ ਕਾਫੀ ਖਟਾਸ ਆ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























