MLA ਰਮਨ ਅਰੋੜਾ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਮਲੇ ਨਾਲ ਜੁੜੀ ਨਗਰ ਨਿਗਮ ਦੀ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਦਾ ਅੱਜ ਰਿਮਾਂਡ ਖਤਮ ਹੋਣ ਮਗਰੋਂ ਵਿਜੀਲੈਂਸ ਵੱਲੋਂ ਉਸ ਦੀ ਕੋਰਟ ਵਿਚ ਪੇਸ਼ੀ ਹੋਈ ਤੇ ਜੱਜ ਵੱਲੋਂ ਹਰਪ੍ਰੀਤ ਕੌਰ ਨੂੰ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇੰਨਾ ਹੀ ਨਹੀਂ ਮਹੇਸ਼ ਮਖੀਜਾ ਦੇ ਕਰੀਬੀ ਅਰੁਣ ਨੰਨ੍ਹੀ ਨੂੰ ਵੀ ਕੋਰਟ ਵਿਚ ਪੇਸ਼ ਕੀਤਾ ਗਿਆ। ਰਮਨ ਅਰੋੜਾ ਤੇ ਮਹੇਸ਼ ਮਖੀਜਾ ਦਾ ਦੇਰ ਰਾਤ ਮੈਡੀਕਲ ਹੋਇਆ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।
ਦੱਸ ਦੇਈਏ ਕਿ ਕੇਸ ਵਿਚ ਫਰਾਰ ਚੱਲ ਰਹੇ ਵਿਧਾਇਕ ਦੇ ਪੁੱਤਰ ਲਈ ਵੀ ਨੋਟਿਸ ਜਾਰੀ ਹੋਇਆ ਹੈ। ਬੇਲ ਐਪਲੀਕੇਸ਼ਨ ‘ਤੇ ਕੋਰਟ ਨੇ ਵਿਜੀਲੈਂਸ ਨੂੰ ਨੋਟਿਸ ਜਾਰੀ ਕਰਕੇ 4 ਜੂਨ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ। ਰਮਨ ਅਰੋੜਾ ਦੇ ਨਾਲ-ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ‘ਤੇ ਵੀ ਤਲਵਾਰ ਲਟਕ ਰਹੀ ਹੈ। ਉਸ ਤੋਂ ਬਾਅਦ ਜਿਹੜੀ ਜ਼ਮਾਨਤ ਲਈ ਅਰਜ਼ੀ ਦਿੱਤੀ ਗਈ ਸੀ ਉਸ ਲਈ ਵਿਜੀਲੈਂਸ ਨੂੰ ਨੋਟਿਸ ਵੀ ਜਾਰੀ ਹੋਇਆ ਹੈ। ਨੋਟਿਸ ਜਾਰੀ ਕਰਦੇ ਹੋਏ ਵਿਜੀਲੈਂਸ ਨੇ 4 ਜੂਨ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























