ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਦੁਪਹਿਰ 12 ਵਜੇ ਹੋਵੇਗੀ। ਲੁਧਿਆਣਾ ਪੱਛਮੀ ਉਪ ਚੋਣਾਂ ਤੋਂ ਪਹਿਲਾਂ ਇਹ ਬੈਠਕ ਬੁਲਾਈ ਗਈ ਹੈ ਜਿਸ ਦੀ ਵਜ੍ਹਾ ਤੋਂ ਇਹ ਅਹਿਮ ਮੰਨੀ ਜਾ ਰਹੀ ਹੈ। ਇਸ ਬੈਠਕ ਵਿਚ ਉਦਯੋਗਪਤੀਆਂ ਨਾਲ ਜੁੜੇ ਮਹੱਤਵਪੂਰਨ ਪ੍ਰਸਤਾਵਾਂ ‘ਤੇ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : 11 ਸਾਲਾਂ ਬਾਅਦ IPL ਦੇ ਫਾਈਨਲ ‘ਚ ਪਹੁੰਚੀ ਪੰਜਾਬ ਕਿੰਗਸ, ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
ਇਸ ਤੋਂ ਪਹਿਲਾਂ ਸਰਕਾਰ ਲੁਧਿਆਣਾ ਲਈ ਲੈਂਡ ਪਾਲਿਸੀ ਯੋਜਨਾ ਜਾਰੀ ਕਰ ਚੁੱਕੀ ਹੈ। ਇਸੇ ਤਰ੍ਹਾਂ ਪੰਜਾਬ ਵਿਚ ਉਦਯੋਗਾਂ ਨੂੰ ਬੜ੍ਹਾਵਾ ਦੇਣ ਲਈ ਉਦਯੋਗਿਕ ਖੇਤਰਾਂ ਵਿਚ ਸਥਿਤ ਇਕ ਤੋਂ ਵਧ ਯਾਨੀ ਇਕ ਨਾਲ ਦੋ ਪਲਾਟਾਂ ਨੂੰ ਜੋੜਿਆ ਜਾ ਸਕੇਗਾ। ਪਿਛਲੇ ਬਜਟ ਵਿਚ ਬਾਰਡਰ ‘ਤੇ ਨਸ਼ਾ ਰੋਕਣ ਲਈ 5000 ਹੋਮਗਾਰਡ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਦੀ ਮਨਜ਼ੂਰੀ ਦੇ ਬਾਅਦ ਫਾਈਨਲ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























