ਫਰੀਦਾਬਾਦ ਤੇ ਪਲਵਲ ਵਿਚ PM ਸੂਰਜ ਘਰ ਯੋਜਨਾ ਤਹਿਤ ਖਪਤਕਾਰਾਂ ਨੂੰ ਮੁਫਤ ਬਿਜਲੀ ਦੇਣ ਲਈ 27000 ਸੂਰਜੀ ਊਰਜਾ ਕਨੈਕਸ਼ਨ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਹ ਯੋਜਨਾ ਨਾ ਸਿਰਫ ਬਿਜਲੀ ਦੀ ਕਮੀ ਨੂੰ ਦੂਰ ਕਰਨ ਵਿਚ ਮਦਦਗਾਰ ਹੋਵੇਗੀ ਸਗੋਂ ਵਾਤਾਵਰਣ ਲਈ ਵੀ ਫਾਇਦੇਮੰਦ ਸਿੱਧ ਹੋਵੇਗੀ।
ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਵਿੱਤੀ ਸਾਲ 2026-27 ਤੱਕ ਲਈ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਤਹਿਤ ਫਰੀਦਾਬਾਦ ਵਿਚ ਮੌਜੂਦਾ ਵਿੱਤੀ ਸਾਲ ਵਿਚ 1595 ਸੂਰਜੀ ਊਰਜਾ ਕਨੈਕਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਬਾਅਦ ਅਗਲੇ 2 ਸਾਲਾਂ ਵਿਚ 8920 ਕਨੈਕਸ਼ਨ ਦੇਣ ਦੀ ਤਿਆਰੀ ਕੀਤੀ ਗਈ ਹੈ। ਪਲਵਲ ਵਿਚ ਵੀ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ ਵਿਚ 625 ਕਨੈਕਸ਼ਨ ਦਿੱਤੇ ਜਾਣਗੇ। ਅਗਲੇ ਵਿੱਤੀ ਸਾਲ 2025-26 ਅਤੇ 2026-27 ਵਿਚ ਹਰੇਕ ਸਾਲ 3500 ਕਨੈਕਸ਼ਨ ਦੇਣ ਦੀ ਯੋਜਨਾ ਹੈ। ਇਸ ਵਿਚ ਕੁੱਲ 19435 ਕਨੈਕਸ਼ਨ ਦਿੱਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ :ਹਰਿਆਣਾ ਸਰਕਾਰ ਦੇ ਐਕਸ਼ਨ ਦਾ ਦਿਖਿਆ ਡਰ, 4 ਲੱਖ ਲੋਕਾਂ ਨੇ ਛੱਡੀਆਂ BPL ਨਾਲ ਜੁੜੀਆਂ ਸਹੂਲਤਾਂ
ਤਿੰਨ ਕਿਲੋਵਾਟ ਤੱਕ ਦਾ ਸੂਰਜੀ ਊਰਜਾ ਕਨੈਕਸ਼ਨ ਲਗਾਉਣ ਲਈ ਖਪਤਕਾਰਾਂ ਨੂੰ 78000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਹ ਸਬਸਿਡੀ ਖਪਤਕਾਰਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗੀ, ਕਿਉਂਕਿ ਇਹ ਉਨ੍ਹਾਂ ਨੂੰ ਵਿੱਤੀ ਬੋਝ ਤੋਂ ਮੁਕਤ ਕਰੇਗੀ। 3 ਕਿਲੋਵਾਟ ਦਾ ਸੂਰਜੀ ਊਰਜਾ ਕਨੈਕਸ਼ਨ ਲੈਣ ‘ਤੇ ਉਪਭੋਗਤਾ ਨੂੰ ਹਰ ਮਹੀਨੇ ਲਗਭਗ 450 ਯੂਨਿਟ ਬਿਜਲੀ ਮਿਲੇਗੀ। ਇਸ ਨਾਲ ਬਿਜਲੀ ਬਿੱਲ ਵਿਚ ਕਮੀ ਆਏਗੀ। ਇਸ ਲਈ ਖਪਤਕਾਰਾਂ ਨੂੰ ਲਗਭਗ 1 ਲੱਖ 60 ਹਜ਼ਾਰ ਰੁਪਏ ਖਰਚ ਕਰਨੇ ਹੋਣਗੇ ਜਿਸ ਵਿਚ 78 ਹਜ਼ਾਰ ਰੁਪਏ ਕੇਂਦਰ ਸਰਕਾਰ ਵੱਲੋਂ ਸਬਸਿਡੀ ਵਜੋਂ ਮਿਲਣਗੇ। ਸੂਰਜੀ ਊਰਜਾ ਪੈਨਲ ਲਗਾਉਣ ਲਈ ਹੁਣ ਬੈਂਕ ਵੀ ਕਰਜ਼ਾ ਦੇ ਰਿਹਾ ਹੈ। ਇਸ ਵਿਚ ਸਾਰੇ ਸ਼੍ਰੇਣੀ ਦੇ ਘਰੇਲੂ ਉਪਭੋਗਤਾ ਇਸ ਯੋਜਨਾ ਦਾ ਫਾਇਦਾ ਚੁੱਕ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
























