CM ਭਗਵੰਤ ਮਾਨ ਅੱਜ ਪਟਿਆਲਾ ਦੇ ਸਮਾਣਾ ਪਹੁੰਚੇ ਹਨ। ਉਨ੍ਹਾਂ ਨੇ ਸਮਾਣਾ ਵਿਖੇ ਹੋਏ ਵੈਨ ਸੜਕ ਹਾਦਸੇ ‘ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਪੀੜਤ ਪਰਿਵਾਰਾਂ ਨੂੰ CM ਮਾਨ ਨੇ ਇਨਸਾਫ਼ ਦਾ ਭਰੋਸਾ ਦਿੱਤਾ ਹੈ।
ਨਾਲ ਹੀ ਮੁੱਖ ਮੰਤਰੀ ਮਾਨ ਵੱਲੋਂ ਇਸ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਪੀੜਤ ਪਰਿਵਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਹਾਦਸੇ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਕਿ ਟਿੱਪਰ ਕਿਥੋਂ ਆ ਰਹੇ ਹਨ ਤੇ ਇਨ੍ਹਾਂ ਨੂੰ ਪਰਮਿਟ ਕੌਣ ਦੇ ਰਿਹਾ ਹੈ। CM ਮਾਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਕਿਹਾ ਹੈ ਕਿ ਕੁਤਾਹੀ ਕਰਨ ਵਾਲੇ ਅਫਸਰਾਂ ਨੂੰ ਲਾਈਨ ਹਾਜ਼ਰ ਕੀਤਾ ਜਾਵੇਗਾ ਤੇ ਨਾਲ ਹੀ ਨਾਲ ਉਨ੍ਹਾਂ ਦੀਆਂ ਬਦਲੀਆਂ ਵੀ ਕੀਤੀਆਂ ਜਾਣਗੀਆਂ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੱਲੋਂ ਪੁਲਿਸ ਉਤੇ ਕਿਸੇ ਕਿਸਮ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, FIR ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਭਾਵੇਂ ਪਾਰਟੀ ਦਾ ਕੋਈ ਅਹੁਦੇਦਾਰ ਹੋਵੇ ਜਾਂ ਪਾਰਟੀ ਦਾ ਵਿਧਾਇਕ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
CM ਮਾਨ ਨੇ ਕਿਹਾ ਕਿ ਸਮਾਣਾ ਦੇ ਹਸਪਤਾਲ ਨੂੰ ਅਪਗ੍ਰੇਡ ਕਰਕੇ ਉਸ ਨੂੰ ਐਂਬੂਲੈਂਸਾਂ ਦਿੱਤੀਆਂ ਜਾਣਗੀਆਂ ਤੇ ਇਸ ਹਾਦਸੇ ਵਿਚ ਜਿਹੜੇ ਬੱਚੇ ਮਾਰੇ ਗਏ ਹਨ ਉਨ੍ਹਾਂ ਦੇ ਨਾਂ ਉਤੇ ਐਂਬੂਲੈਂਸਾਂ ਦੇ ਨਾਂ ਰੱਖੇ ਜਾਣਗੇ ਤੇ ਇਕ ਚਾਈਲਡ ਮੈਮੋਰੀਅਲ ਵੀ ਬਣਾਇਆ ਜਾਵੇਗਾ ਤੇ ਇਕ ਵੈਲਫੇਅਰ ਸੁਸਾਇਟੀ ਵੀ ਬਣਾਈ ਜਾਵੇਗੀ। ਜਿਸ ਵਿਚ ਪੀੜਤ ਪਰਿਵਾਰ ਬੱਚਿਆਂ ਲਈ ਕੰਮ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ 13 ਮਈ ਨੂੰ ਸਕੂਲ ਵੈਨ ਹਾਦਸੇ ‘ਚ 7 ਬੱਚਿਆਂ ਦੀ ਹੋਈ ਮੌਤ ਸੀ। CM ਮਾਨ ਦੇ ਭਰੋਸੇ ਮਗਰੋਂ ਪਰਿਵਾਰਾਂ ਨੇ ਧਰਨਾ ਖਤਮ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























