ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਕਰਾੜੀ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰੋਹਿਤ ਉਮਰ 25 ਸਾਲ ਜੋਕਿ ਕੱਲ ਅੱਡਾ ਝੀਰ ਦਾ ਖੂਹ ਨੇੜੇ ਪੈਂਦੇ ਜਨਤ ਨਹਿਰ ‘ਤੇ ਨਹਾਉਣ ਆਇਆ ਸੀ, ਜਿਸ ਤੋ ਬਾਅਦ ਉਹ ਲਾਪਤਾ ਹੋ ਗਿਆ। ਅੱਜ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਵੱਲੋ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ।
ਉਹਨਾ ਕਿਹਾ ਕਿ ਇਸ ਦੇ ਪਿਤਾ ਮਜਦੂਰੀ ਕਰਦੇ ਹਨ। ਦੂਜੇ ਪਾਸੇ ਮੌਜੂਦ ਸਥਾਨਕ ਲੌਕਾ ਨੇ ਤਲਵਾੜਾ ਪੁਲਿਸ ‘ਤੇ ਵੀ ਸਵਾਲ ਚੁੱਕੇ ਹਨ ਕਿ ਪੁਲਿਸ ਵੱਲੋ ਨਹਿਰ ਤੇ ਦਰਿਆਵਾਂ ‘ਤੇ ਨੌਜਵਾਨ ਜਿੱਥੇ ਨਹਾਉਣ ਆਉਂਦੇ ਹਨ, ਉਸ ਥਾਂ ‘ਤੇ ਸਖਤੀ ਕਿਉਂ ਨਹੀ ਕੀਤੀ ਜਾਂਦੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਪੁਲਿਸ ਨੂੰ ਮਿਲੀ ਸਫਲਤਾ, ਨਕਲੀ ਸ਼.ਰਾ.ਬ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਲੋਕਾਂ ਨੇ ਕਿਹਾ ਕਿ ਪੁਲਿਸ ਹਾਦਸਾ ਹੋਣ ਦੀ ਉਡੀਕ ਕਰਦੀ ਹੈ, ਜਦੋਂ ਹਾਦਸਾ ਹੋ ਜਾਂਦਾ ਹੈ, ਉਸ ਦਿਨ ਸ਼ਖਤੀ ਕਰ ਦਿੰਦੀ ਹੈ ਪਰ ਬਾਅਦ ਵਿੱਚ ਪੁਲਿਸ ਗੂੜ੍ਹੀ ਨੀਂਦ ਵਿੱਚ ਸੌਂ ਜਾਂਦੀ ਹੈ। ਲੋਕਾ ਨੇ ਇਹ ਵੀ ਕਿਹਾ ਕਿ ਇਹ ਨਹਿਰ ਦਾ ਪੁਲ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ ਤੇ ਪੁਲਿਸ ਇਹ ਸਭ ਰੋਕਣ ਵਿੱਚ ਨਾਕਾਮ ਨਜਰ ਆ ਰਹੀ ਹੈ। ਜਦੋਂ ਇਸ ਮਾਮਲੇ ਨੂੰ ਲੈ ਕੇ ਤਲਵਾੜਾ ਥਾਣਾ ਮੁਖੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਉਨ੍ਹਾਂ ਵੱਲੋਂ ਮੀਡੀਆ ਦੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























