ਅਹਿਮਦਾਬਾਦ ਜਹਾਜ਼ ਹਾਦਸੇ ਦੇ ਬਾਅਦ ਤੋਂ ਹੀ ਏਅਰ ਇੰਡੀਆ ਲਈ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਹਾਦਸੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਸੀ। ਇਸ ਦੇ ਬਾਅਦ ਏਅਰ ਇੰਡੀਆ ਦੇ ਜਹਾਜ਼ਾਂ ਵਿਚ ਖਰਾਬੀ ਦੇ ਕਈ ਵੀਡੀਓ ਸਾਹਮਣੇ ਆਏ ਸਨ ਤੇ ਲਗਾਤਾਰ ਏਅਰ ਇੰਡੀਆ ਦੇ ਜਹਾਜ਼ਾਂ ਦੇ ਕੈਂਸਲ ਹੋਣ ਦੀ ਖਬਰਾਂ ਆ ਰਹੀਆਂ ਸਨ। ਬੀਤੇ ਦਿਨੀਂ ਜਹਾਜ਼ ਵਿਚ ਬੰਬ ਹੋਣ ਦੀ ਧਮਕੀ ਨੇ ਇਕ ਵਾਰ ਫਿਰ ਏੇਅਰਲਾਈਨਸ ਨੂੰ ਚਿੰਤਾ ਵਿਚ ਪਾ ਦਿੱਤਾ। ਇੰਗਲੈਂਡ ਦੇ ਬਰਮਿੰਘਮ ਤੋਂ ਦਿੱਲੀ ਆ ਰਹੇ ਜਹਾਜ਼ ਵਿਚ ਬੰਬ ਹੋਣ ਦੀ ਧਮਕੀ ਮਿਲੀ। ਇਸ ਦੇ ਬਾਅਦ ਜਹਾਜ਼ ਨੂੰ ਸਾਊਦੀ ਅਰਬ ਦੇ ਰਿਆਦ ਵਿਚ ਉਤਾਰਿਆ ਗਿਆ ਤੇ ਸੁਰੱਖਿਆ ਜਾਂਚ ਕੀਤੀ ਗਈ।
ਜਾਣਕਾਰੀ ਮੁਤਾਬਕ 21 ਜੂਨ ਨੂੰ ਏਅਰ ਇੰਡੀਆ ਦੀ ਬਰਮਿੰਘਮ ਤੋਂ ਦਿੱਲੀ ਜਾ ਰਹੀ ਫਲਾਈਟ AI114 ਨੂੰ ਬੰਬ ਦੀ ਧਮਕੀ ਮਿਲੀ। ਇਸ ਦੇ ਬਾਅਦ ਜਹਾਜ਼ ਨੂੰ ਰਿਆਦ ਵੱਲ ਡਾਇਵਰਟ ਕਰ ਦਿੱਤਾ ਗਿਆ। ਰਿਆਦ ਵਿਚ ਜਹਾਜ਼ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਸੁਰੱਖਿਆ ਜਾਂਚ ਪੂਰੀ ਕੀਤੀ ਗਈ। ਜਹਾਜ਼ ਦੇ ਯਾਤਰੀਆਂ ਲਈ ਹੋਟਲ ਵਿਚ ਠਹਿਰਨ ਦੀ ਵਿਵਸਥਾ ਵੀ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ : ਕਿਸ ਦੇ ਸਿਰ ਸਜੇਗਾ MLA ਦਾ ਤਾਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ, 14 ਰਾਊਂਡ ‘ਚ ਫੈਸਲਾ
ਏਅਰ ਇੰਡੀਆ ਦੇ ਬੁਲਾਰੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਸਾਨੂੰ ਖੇਦ ਹੈ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਫਲਾਈਟ ਦੇ ਟਾਇਲਟ ਕੋਲ ਇਕ ਕਾਗਜ਼ ਮਿਲਿਆ ਸੀ ਜਿਸ ਵਿਚ ਬੰਬ ਦੀ ਧਮਕੀ ਦਿੱਤੀ ਗਈ ਸੀ। ਏਅਰਲਾਈਨਸ ਦਾ ਇਹ ਜਹਾਜ਼ ਬੋਇੰਗ ਡ੍ਰੀਮਲਾਈਨਰ 787-8 ਹੈ, ਫਲਾਈਟ ਨੂੰ ਸਵੇਰੇ 11 ਵਜੇ ਦਿੱਲੀ ਲੈਂਡ ਕਰਨਾ ਸੀ।
ਵੀਡੀਓ ਲਈ ਕਲਿੱਕ ਕਰੋ -:
























