SYL ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਵਿਚ SYL ਦੇ ਮੁੱਦੇ ‘ਤੇ ਬੈਠਕ ਹੋਈ। ਇਕ ਘੰਟੇ ਦੇ ਮੰਥਨ ਤੋਂ ਬਾਅਦ ਹੀ ਮੀਟਿੰਗ ਖਤਮ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਸੀਐੱਮ ਨਾਇਬ ਸੈਣੀ ਇਸ ਮੀਟਿੰਗ ਵਿਚ ਮੌਜੂਦ ਰਹੇ। ਕੇਂਦਰੀ ਜਲ ਮੰਤਰੀ ਸੀ. ਆਰ. ਪਾਟਿਲ ਦੀ ਅਗਵਾਈ ਵਿਚ ਬੈਠਕ ਹੋਈ ਹੈ। ਕੇਂਦਰੀ ਜਲ ਸ਼ਖਤੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਵਿਚ ਇਹ ਪਹਿਲੀ ਮੀਟਿੰਗ ਸੀ।
ਮੀਟਿੰਗ ਦੇ ਬਾਅਦ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਚੰਗੇ ਮਾਹੌਲ ਵਿਚ ਹੋਈ ਹੈ। ਮੀਟਿੰਗ ਬੇਸਿੱਟਾ ਰਹੀ ਹੈ ਤੇ ਪੰਜਾਬ ਨੇ ਇਕ ਵਾਰ ਫਿਰ ਤੋਂ ਨਹਿਰ ਨੂੰ ਲੈ ਕੇ ਕੋਰੀ ਨਾਂਹ ਕੀਤੀ ਹੈ। CM ਮਾਨ ਨੇ ਕਿਹਾ ਕਿ ਜੇਕਰ ਸਾਨੂੰ ਇੰਡੋ ਸਟੇਟ ਦਾ ਪਾਣੀ ਮਿਲਦਾ ਹੈ ਜੋ ਪਾਕਿਸਤਾਨ ਨਾਲ ਸਮਝੌਤਾ ਰੱਦ ਹੋਇਆ ਸੀ, ਜੇ ਉਹ ਪਾਣੀ ਪੰਜਾਬ ਨੂੰ ਆਏਗਾ ਤਾਂ ਅਸੀਂ ਅੱਗੇ ਹਰਿਆਣੇ ਨੂੰ ਪਾਣੀ ਦੇ ਸਕਦੇ ਹਾਂ ਪਰ ਇਸ ਤੋਂ ਪਹਿਲਾਂ ਸਾਡੇ ਕੋਲ ਪਾਣੀ ਨਹੀਂ ਹੈ। ਹੁਣ 5 ਅਗਸਤ ਨੂੰ ਮੀਟਿੰਗ ਹੋਈ ਹੈ। ਮੀਟਿੰਗ ਵਿਚ BBMB ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਜੇਕਰ ਝਨਾਬ ਤੇ ਰਾਵੀ ਦਾ ਪਾਣੀ ਆਇਆ ਤਾ ਅਸੀਂ ਪਾਣੀ ਦੇ ਸਕਦੇ ਹਾਂ । ਉਨ੍ਹਾਂ ਕਹਾ ਕਿ ਅਸੀਂ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦਿਆਂਗੇ। ਹਰਿਆਣਾ ਸਾਡਾ ਦੁਸ਼ਮਣ ਨਹੀਂ ਹੈ। ਅਸੀਂ ਭਰਾ ਹਾਂ। ਪਰ ਜੇਕਰ ਸਾਡੇ ਕੋਲ ਪਾਣੀ ਨਹੀਂ ਹੈ ਤਾਂ ਅਸੀਂ ਅੱਗੇ ਨਹੀਂ ਦੇ ਸਕਦਾ। ਹੁਣ ਤੱਕ ਇਸ ਮਸਲੇ ਉਤੇ ਸਿਆਸਤ ਹੋਈ ਹੈ। ਕੋਈ ਨਹਿਰ ਨਹੀਂ ਬਣੇਗੀ, ਇਸ ਲਈ ਝਗੜਾ ਨਿਬੇੜੋ।
ਇਹ ਵੀ ਪੜ੍ਹੋ : ‘ਡੌਂਕੀ ਰੂਟ’ ਨਾਲ ਸਬੰਧਤ ਮਾਮਲੇ ਦੀ ਜਾਂਚ ‘ਚ ED ਦੀ ਵੱਡੀ ਕਾਰਵਾਈ, ਪੰਜਾਬ ਤੇ ਹਰਿਆਣਾ ਦੇ 11 ਟਿਕਾਣਿਆਂ ‘ਤੇ ਮਾਰੇ ਛਾਪੇ
ਇਸੇ ਤਰ੍ਹਾਂ ਹਰਿਆਣਾ ਦੇ ਸੀਐੱਮ ਨਾਇਬ ਸੈਣੀ ਨੇ ਕਿਹਾ ਕਿ ਮੀਟਿੰਗ ਬਹੁਤ ਸਾਰਥਕ ਮਾਹੌਲ ਵਿਚ ਹੋਈ। ਪੰਜਾਬ ਹਰਿਆਣਾ ਦੋਵੇਂ ਭਰਾ ਹਨ। ਇਸ ਮੁੱਦੇ ਦਾ ਰਸਤਾ ਕੱਢਣ ਦਾ ਕੰਮ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























