ਬਿਕਰਮ ਮਜੀਠੀਆ ਵੱਲੋਂ ਮਾਣਯੋਗ ਹਾਈਕੋਰਟ ਦਾ ਰੁਖ਼ ਕੀਤਾ ਹੈ। ਉਨ੍ਹਾਂ ਵੱਲੋਂ ਬੈਰਕ ਬਦਲਣ ਨੂੰ ਲੈ ਕੇ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਮਜੀਠੀਆ ਨੇ ਬੈਰਕ ਬਦਲਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਬਿਕਰਮ ਮਜੀਠੀਆ ਨਾਭਾ ਜੇਲ੍ਹ ਵਿਚ ਬੰਦ ਹਨ। ਮਜੀਠੀਆ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਿਸ ਬੈਰਕ ਵਿਚ ਉਹ ਬੰਦ ਹਨ, ਉਥੇ 9 ਬੰਦੇ ਹੋਰ ਹਨ ਤੇ ਨਾਭਾ ਜੇਲ੍ਹ ‘ਚ ਸਾਰੇ ਗੈਂਗਸਟਰ ਹਨ।
ਹੋਰ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਨਾਭਾ ਜੇਲ੍ਹ ਵਿਚ ਮਜੀਠੀਆ ਨੂੰ ਓਰੇਂਜ ਕੈਟਾਗਰੀ ਵਿਚ ਰੱਖਿਆ ਗਿਆ ਹੈ ਜਿਸ ਤਹਿਤ ਸੁਰੱਖਿਆ ਦਿੱਤੀ ਜਾਂਦੀ ਹੈ ਕਿਉਂਕਿ ਮਜੀਠੀਆ ਨੂੰ ਅੰਦਰ ਖਤਰਾ ਹੋ ਸਕਦਾ ਹੈ ਪਰ ਮਜੀਠੀਆ ਦੀ ਬੈਰਕ ਵਿਚ 9 ਵਿਅਕਤੀ ਹੋਰ ਸ਼ਿਫਟ ਕੀਤੇ ਗਏ ਹਨ। ਇਸ ‘ਤੇ ਵਕੀਲ ਨੇ ਕਈ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਦੀ ਅਦਾਲਤ ‘ਚ ਹੋਈ ਪੇਸ਼, ਮਿਲਿਆ 3 ਦਿਨਾਂ ਦਾ ਰਿਮਾਂਡ
ਵਕੀਲ ਨੇ ਕਿਹਾ ਕਿ ਮਜੀਠੀਆ ਨੂੰ ਵੱਖਰੀ ਬੈਰਕ ਦਿੱਤੀ ਜਾਵੇ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਲਈ ਮਜੀਠੀਆ ਵੱਲੋਂ ਕੋਰਟ ਦਾ ਰੁਖ਼ ਕਰਕੇ ਸਕਿਓਰਿਟੀ ਦੇ ਤੌਰ ‘ਤੇ ਵੱਖਰੀ ਬੈਰਕ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























