ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਵਿਦਿਆਰਥੀਆਂ ਵਿੱਚ ਵਧ ਰਹੇ ਮੋਟਾਪੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਹਨ। ਇਸ ਪਹਿਲ ਦਾ ਉਦੇਸ਼ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਹਤ ਨੂੰ ਵੀ ਤਰਜੀਹ ਦੇਣਾ ਹੈ, ਤਾਂ ਜੋ ਇੱਕ ਸਿਹਤਮੰਦ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
CBSE ਦੇ ਨਵੇਂ ਨਿਰਦੇਸ਼ਾਂ ਮੁਤਾਬਕ ਹੁਣ ਸਾਰੇ ਸਕੂਲਾਂ ਵਿੱਚ ‘ਆਇਲ ਬੋਰਡ’ ਲਗਾਏ ਜਾਣਗੇ। ਇਨ੍ਹਾਂ ਬੋਰਡਾਂ ਦਾ ਮੁੱਖ ਟੀਚਾ ਵਿਦਿਆਰਥੀਆਂ ਵਿੱਚ ਭੋਜਨ ਵਿੱਚ ਤੇਲ ਦੀ ਮਾਤਰਾ ਬਾਰੇ ਜਾਗਰੂਕਤਾ ਵਧਾਉਣਾ ਹੈ। ਸਕੂਲ ਆਪਣੀ ਸਹੂਲਤ ਅਤੇ ਕ੍ਰਿਏਟੀਵਿਟੀ ਮੁਤਾਬਕ ਇਨ੍ਹਾਂ ਬੋਰਡਾਂ ਨੂੰ ਡਿਜ਼ਾਈਨ ਕਰ ਸਕਦੇ ਹਨ, ਤਾਂ ਜੋ ਬੱਚੇ ਆਸਾਨੀ ਨਾਲ ਸਮਝ ਸਕਣ ਕਿ ਸਿਹਤਮੰਦ ਖਾਣਾ ਕਿਉਂ ਮਹੱਤਵਪੂਰਨ ਹੈ।

CBSE ਦੇ ਨਵੇਂ ਨਿਰਦੇਸ਼
- ਹੁਣ ਸਕੂਲਾਂ ਵਿੱਚ ਆਇਲ ਬੋਰਡ’ ਲਗਾਏ ਜਾਣਗੇ, ਤਾਂ ਜੋ ਬੱਚਿਆਂ ਵਿੱਚ ਭੋਜਨ ਵਿੱਚ ਤੇਲ ਦੀ ਮਾਤਰਾ ਬਾਰੇ ਜਾਗਰੂਕਤਾ ਵਧੇ।
- ਮੋਟਾਪੇ ਦੀ ਰੋਕਥਾਮ ਨਾਲ ਸਬੰਧਤ ਸੰਦੇਸ਼ ਹੁਣ ਸਾਰੇ ਅਧਿਕਾਰਤ ਦਸਤਾਵੇਜ਼ਾਂ ‘ਤੇ ਛਾਪੇ ਜਾਣਗੇ।
- ਜੰਕ ਫੂਡ ਨਾਲੋਂ ਪੌਸ਼ਟਿਕ ਭੋਜਨ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਨਿਯਮਿਤ ਕਸਰਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
- ਵਿਦਿਆਰਥੀਆਂ ਨੂੰ ਲਿਫਟਾਂ ਦੀ ਬਜਾਏ ਤੁਰਨ ਅਤੇ ਪੌੜੀਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
- ਸਕੂਲ ਆਪਣੀ ਸਹੂਲਤ ਮੁਤਾਬਕ ‘ਆਇਲ ਬੋਰਡ’ ਡਿਜ਼ਾਈਨ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IAS-PCS ਅਫਸਰਾਂ ਦੇ ਹੋਏ ਤਬਾਦਲੇ, ਵੇਖੋ ਲਿਸਟ
ਸਰਕਾਰ ਦੀ ਵੀ ਸਲਾਹ – ਸਿਹਤਮੰਦ ਭੋਜਨ ਖਾਓ
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਮੋਸੇ, ਜਲੇਬੀਆਂ ਅਤੇ ਲੱਡੂ ਖਾਣ ਬਾਰੇ ਇੱਕ ਬਿਆਨ ਜਾਰੀ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਬਾਰੇ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ, ਸਗੋਂ ਸਿਰਫ਼ ਸਿਹਤਮੰਦ ਭੋਜਨ ਖਾਣ ਅਤੇ ਖੰਡ ਅਤੇ ਤੇਲ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸੋਮਵਾਰ ਨੂੰ ਹੀ ਖ਼ਬਰ ਆਈ ਕਿ ਸਰਕਾਰ ਨੇ ਜਲੇਬੀਆਂ ਅਤੇ ਸਮੋਸੇ ਸਮੇਤ ਕਈ ਭਾਰਤੀ ਸਨੈਕਸ ਨੂੰ ਗੈਰ-ਸਿਹਤਮੰਦ ਐਲਾਣਿਆ ਹੈ।
ਇਸ ਦੇ ਨਾਲ ਹੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਅਜਿਹੀ ਕੋਈ ਸਲਾਹ ਜਾਰੀ ਨਹੀਂ ਕੀਤੀ ਗਈ ਹੈ। ਸਿਰਫ਼ ਭਾਰਤੀ ਪਕਵਾਨਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਸਿਹਤ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਸਿਰਫ਼ ਲੋਕਾਂ ਨੂੰ ਸਿਹਤਮੰਦ ਭੋਜਨ ਖਾਣ ਦੀ ਇੱਛਾ ਰੱਖਦੀ ਹੈ, ਕਿਉਂਕਿ ਮੋਟਾਪਾ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਖਾਸ ਕਰਕੇ ਸ਼ਹਿਰਾਂ ਵਿੱਚ ਲੋਕ ਮੋਟਾਪੇ ਤੋਂ ਜ਼ਿਆਦਾ ਪੀੜਤ ਹਨ।
ਵੀਡੀਓ ਲਈ ਕਲਿੱਕ ਕਰੋ -:
























